ਫਗਵਾੜਾ ਵਿਚ ਯੂਨੀਵਰਸਿਟੀ ਹੋਸਟਲ ਦੀ 9ਵੀਂ ਮੰਜ਼ਿਲ ਤੋਂ ਡਿੱਗੀ ਸਾਬਕਾ ਵਿਦਿਆਰਥਣ ਦੀ ਮੌਤ
ਮਹਿਲਾ ਦੀ ਪਛਾਣ ਕਰਨਾਟਕ ਦੀ ਅਕਾਂਕਸ਼ਾ ਵਜੋਂ ਹੋਈ; ਸਰਟੀਫਿਕੇਟ ਤੇ ਹੋਰ ਦਸਤਾਵੇਜ਼ ਲੈਣ ਲਈ ’ਵਰਸਿਟੀ ਆਈ ਸੀ
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਫਗਵਾੜਾ, 18 ਮਈ
Advertisement
ਇਥੋਂ ਨੇੜੇ ਇਕ ਨਿੱਜੀ ਯੂਨੀਵਰਸਿਟੀ ਦੇ ਹੋਸਟਲ ਦੀ 9ਵੀਂ ਮੰਜ਼ਿਲ ਤੋਂ ਡਿੱਗਣ ਕਰਕੇ 21 ਸਾਲਾ ਮਹਿਲਾ ਦੀ ਮੌਤ ਹੋ ਗਈ। ਪੀੜਤ ਦੀ ਪਛਾਣ ਅਕਾਂਕਸ਼ਾ ਵਜੋਂ ਦੱਸੀ ਗਈ ਹੈ, ਜੋ ਪਿੱਛੋਂ ਕਰਨਾਟਕ ਨਾਲ ਸਬੰਧਤ ਹੈ ਤੇ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥਣ ਹੈ।
ਅਕਾਂਕਸ਼ਾ ਨੇ ਇਸ ਨਿੱਜੀ ਯੂਨੀਵਰਸਿਟੀ ਤੋਂ ਆਪਣੀ ਇੰਜਨੀਅਰਿੰਗ ਦੀ ਪੜ੍ਹਾਈ ਪੂਰੀ ਕੀਤੀ ਸੀ ਤੇ ਉਹ ਪਿਛਲੇ ਛੇ ਮਹੀਨਿਆਂ ਤੋਂ ਨਵੀਂ ਦਿੱਲੀ ਵਿਚ ਐਰੋਸਪੇਸ ਇੰਜਨੀਅਰ ਵਜੋਂ ਕੰਮ ਕਰ ਰਹੀ ਸੀ। ਪੁਲੀਸ ਮੁਤਾਬਕ ਉਸ ਦੀ ਜਾਪਾਨ ਵਿਚ ਨੌਕਰੀ ਲਈ ਚੋਣ ਹੋਈ ਸੀ ਤੇ ਉਹ ਯੂਨੀਵਰਸਿਟੀ ਵਿਚ ਸਰਟੀਫਿਕੇਟ ਤੇ ਕੁਝ ਹੋਰ ਦਸਤਾਵੇਜ਼ ਲੈਣ ਆਈ ਸੀ।
ਸਤਨਾਮਪੁਰਾ ਥਾਣੇ ਦੇ ਐੱਸਐੱਚਓ ਹਰਦੀਪ ਸਿੰਘ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਖੁਦਕੁਸ਼ੀ ਦਾ ਮਾਮਲਾ ਲੱਗਦਾ ਹੈ, ਪਰ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਮਹਿਲਾ ਦੀ ਲਾਸ਼ ਫਗਵਾੜਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖੀ ਗਈ ਹੈ ਤੇ ਉਸ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ।
Advertisement