ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ’ਚ ਹੜ੍ਹ ਦਾ ਪਾਣੀ ਘਟਿਆ
ਬਿਆਸ ਦਰਿਆ ਵਿਚ ਪਾਣੀ 70 ਹਜ਼ਾਰ ਕਿੳੂਸਕ ਰਹਿ ਗਿਆ, ਕਿਸ਼ਤੀਆਂ ਦੀ ਥਾਂ ਟਰੈਕਟਰ ਚੱਲਣ ਲੱਗੇ
Advertisement
ਇਥੇ ਬਾਊਪੁਰ ਮੰਡ ਇਲਾਕੇ ਵਿੱਚ ਹੜ੍ਹ ਦਾ ਪਾਣੀ ਘੱਟ ਗਿਆ ਹੈ। ਹਾਲਾਂਕਿ ਹੜ੍ਹਾਂ ਨਾਲ ਝੋਨੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। ਬਿਆਸ ਦਰਿਆ ਵਿੱਚ ਪਾਣੀ 70 ਹਜ਼ਾਰ ਕਿਊਸਿਕ ਦੇ ਕਰੀਬ ਹੀ ਰਹਿ ਗਿਆ ਹੈ।
Advertisement
ਹੜ੍ਹ ਦੇ ਪਾਣੀ ਤੋਂ ਤੇਜ਼ੀ ਨਾਲ ਨਿਜਾਤ ਮਿਲ ਰਹੀ ਹੈ ਪਰ ਵੱਡੀਆਂ ਮੁਸੀਬਤਾਂ ਦੀ ਸ਼ੁਰੂਆਤ ਹੋ ਰਹੀ ਹੈ। ਪਾਣੀ ਘਟਣ ਨਾਲ ਸੜਕਾਂ ਦਿਖਾਈ ਦੇਣ ਲੱਗ ਪਈਆਂ ਹਨ। ਕਿਸ਼ਤੀਆਂ ਦੀ ਥਾਂ ਹੁਣ ਟਰੈਕਟਰ ਚੱਲਣ ਲੱਗੇ ਹਨ।
Advertisement