ਹੜ੍ਹ ਪ੍ਰਭਾਵਿਤ ਇਲਾਕੇ ਬਾਊਪੁਰ ਮੰਡ ’ਚ ਕਿਸਾਨਾਂ ਨੂੰ ਖਾਦ ਤੇ ਕਣਕ ਦਾ ਬੀਜ ਵੰਡਿਆ
ਸੰਤ ਸੀਚੇਵਾਲ ਤੇ ਕਿਸਾਨ ਆਗੂ ਕੁਲਦੀਪ ਸਿੰਘ ਨੇ ਵੰਡੀ ਸਮੱਗਰੀ
Advertisement
ਹੜ੍ਹ ਦੀ ਮਾਰ ਹੇਠ ਆਏ ਮੰਡ ਦੇ ਇਲਾਕੇ ਬਾਊਪੁਰ ਮੰਡ ਖੇਤਰ ਦੇ ਪਿੰਡਾਂ ਦੇ ਕਿਸਾਨਾਂ ਨੂੰ ਖਾਦ ਤੇ ਕਣਕ ਦਾ ਬੀਜ ਵੰਡਿਆ ਗਿਆ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਕਿਸਾਨ ਆਗੂ ਕੁਲਦੀਪ ਸਿੰਘ ਸਾਂਗਰਾ ਦੀ ਅਗਵਾਈ ਵਿੱਚ ਇਹ ਬੀਜ ਤੇ ਖਾਦ ਦੇ ਬੋਰੇ ਵੰਡੇ ਗਏ।
ਹਲਕਾ ਚਮਕੌਰ ਸਾਹਿਬ ਤੋਂ ਐਨਆਰਆਈਜ਼ ਦੇ ਸਹਿਯੋਗ ਨਾਲ ਇਹ ਸਮੱਗਰੀ ਹੜ੍ਹ ਪੀੜਤ ਕਿਸਾਨਾਂ ਨੂੰ ਵੰਡੀ ਗਈ। ਕਣਕ ਤੇ ਬੀਜ ਦੀ ਇਹ ਸੇਵਾ ਕਰਨ ਵਾਲੇ ਬੀਰਦਵਿੰਦਰ ਸਿੰਘ ਬੱਲਾਂ ਅਤੇ ਸਮੂਹ ਟੀਮ ਲੰਘੀ ਰਾਤ ਹੀ ਮੋਰਿੰਡਾ ਤੋਂ ਟਰੈਕਟਰ ਟਰਾਲੀਆ ਲੈ ਕੇ ਸੁਲਤਾਨਪੁਰ ਲੋਧੀ ਨਿਰਮਲ ਕੁਟੀਆ ਪਵਿੱਤਰ ਵੇਂਈ ’ਤੇ ਪਹੁੰਚ ਗਏ ਸਨ।
Advertisement
ਬੀਰਦਵਿੰਦਰ ਸਿੰਘ ਨੇ ਦੱਸਿਆ ਕਿ 200 ਬੋਰੇ ਖਾਦ ਤੇ 200 ਬੋਰੇ ਹੀ ਕਣਕ ਦੇ ਬੀਜ ਦੇ ਲਿਆਂਦੇ ਗਏ ਹਨ। ਇਸ ਮੌਕੇ ਸੁਲਤਾਨਪੁਰ ਲੋਧੀ ਦੀ ਐਸਡੀਐਮ ਅਲਕਾ ਕਾਲੀਆ ਤੇ ਤਹਿਸੀਲਦਾਰ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।
Advertisement
