ਧਾਲੀਵਾਲ ਵਿੱਚ ਅੱਖਾਂ ਦਾ ਚੈਕਅੱਪ ਕੈਂਪ
ਜੰਡਿਆਲਾ ਮੰਜਕੀ: ਪਿੰਡ ਧਾਲੀਵਾਲ ਵਿੱਚ ਅੱਖਾਂ ਦਾ 18ਵਾਂ ਮੁਫ਼ਤ ਚੈਕਅੱਪ ਕੈਂਪ ਗੁਰਦੁਆਰਾ ਸਿੰਘਾਂ ਸ਼ਹੀਦਾਂ ਵਿੱਚ ਲਗਾਇਆ ਗਿਆ, ਜਿਸ ਵਿੱਚ ਜਲੰਧਰ ਦੇ ਔਕੁਲਸ ਹਸਪਤਾਲ ਦੇ ਮਾਹਿਰ ਸਰਜਨ ਡਾ. ਮਨਦੀਪ ਸੂਦ ਅਤੇ ਡਾ. ਅਮਨਦੀਪ ਔਜਲਾ ਨੇ 660 ਮਰੀਜ਼ਾਂ ਦੀਆਂ ਅੱਖਾਂ ਦਾ ਮੁਆਇਨਾ...
Advertisement
ਜੰਡਿਆਲਾ ਮੰਜਕੀ: ਪਿੰਡ ਧਾਲੀਵਾਲ ਵਿੱਚ ਅੱਖਾਂ ਦਾ 18ਵਾਂ ਮੁਫ਼ਤ ਚੈਕਅੱਪ ਕੈਂਪ ਗੁਰਦੁਆਰਾ ਸਿੰਘਾਂ ਸ਼ਹੀਦਾਂ ਵਿੱਚ ਲਗਾਇਆ ਗਿਆ, ਜਿਸ ਵਿੱਚ ਜਲੰਧਰ ਦੇ ਔਕੁਲਸ ਹਸਪਤਾਲ ਦੇ ਮਾਹਿਰ ਸਰਜਨ ਡਾ. ਮਨਦੀਪ ਸੂਦ ਅਤੇ ਡਾ. ਅਮਨਦੀਪ ਔਜਲਾ ਨੇ 660 ਮਰੀਜ਼ਾਂ ਦੀਆਂ ਅੱਖਾਂ ਦਾ ਮੁਆਇਨਾ ਕੀਤਾ। ਇਨ੍ਹਾਂ ਵਿੱਚੋਂ 182 ਮਰੀਜ਼ਾਂ ਨੂੰ ਅੱਖਾਂ ਵਿੱਚ ਲੈਨਜ਼ ਪਾਉਣ ਲਈ ਚੁਣਿਆਂ ਗਿਆ ਅਤੇ ਬਾਕੀਆਂ ਨੂੰ ਦਵਾਈਆਂ ਅਤੇ ਐਨਕਾਂ ਮੁਫ਼ਤ ਦਿੱਤੀਆਂ ਗਈਆਂ। ਇਹ ਅੱਖਾਂ ਦਾ ਚੈਕਅੱਪ ਕੈਂਪ ਕੈਨੇਡਾ ਵੱਸਦੇ ਰੇਸ਼ਮ ਸਿੰਘ ਦੇ ਪਰਿਵਾਰ ਅਤੇ ਹੋਰ ਵਿਦੇਸ਼ੀ ਭਾਰਤੀਆਂ ਦੇ ਆਰਥਿਕ ਸਹਿਯੋਗ ਨਾਲ ਲਗਾਇਆ ਜਾਦਾ ਹੈ। ਮਰੀਜ਼ਾਂ ਲਈ ਚਾਹ-ਪਾਣੀ ਅਤੇ ਲੰਗਰ ਦਾ ਪ੍ਰਬੰਧ ਗੁਰਦੁਆਰਾ ਸਿੰਘਾਂ ਸ਼ਹੀਦਾਂ ਧਾਲੀਵਾਲ ਦੀ ਸੰਗਤ ਵਲੋਂ ਕੀਤਾ ਗਿਆ। -ਪੱਤਰ ਪ੍ਰੇਰਕ
Advertisement
Advertisement