ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਲੰਧਰ ਦੇ ਸੰਤੋਖਪੁਰਾ ਵਿੱਚ ਧਮਾਕਾ; ਇਕ ਮੌਤ, ਦੋ ਗੰਭੀਰ ਜ਼ਖ਼ਮੀ

ਧਮਾਕੇ ਕਰਕੇ ਨੇੜਲੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟੇ; ਦੋ ਕਿਲੋਮੀਟਰ ਦੇ ਘੇਰੇ ’ਚ ਸੁਣੀ ਧਮਾਕੇ ਦੀ ਆਵਾਜ਼
ਜਲੰਧਰ ਦੇ ਸੰਤੋਖਪੁਰਾ ਮੁਹੱਲੇ ਵਿਚ ਧਮਾਕੇ ਤੋਂ ਬਾਅਦ ਮੌਕੇ ’ਤੇ ਇਕੱਤਰ ਲੋਕ।
Advertisement

Punjab news ਇਥੋਂ ਦੇ ਸੰਤੋਖਪੁਰਾ ਇਲਾਕੇ ਵਿੱਚ ਕਬਾੜ ਦੇ ਗੁਦਾਮ ਵਿੱਚ ਹੋਏ ਧਮਾਕੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ ਦੁਆਲੇ ਦੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਹਨ। ਚਸ਼ਮਦੀਦਾਂ ਮੁਤਾਬਕ ਧਮਾਕੇ ਦੀ ਆਵਾਜ਼ ਇਕ ਕਿਲੋਮੀਟਰ ਤੋਂ ਵੱਧ ਦੇ ਇਲਾਕੇ ਵਿੱਚ ਸੁਣੀ ਗਈ ਹੈ।

ਧਮਾਕੇ ਮਗਰੋਂ ਪੁਲੀਸ ਡਿਵੀਜ਼ਨ ਨੰਬਰ ਅੱਠ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਧਮਾਕੇ ਦੀ ਇਸ ਘਟਨਾ ਤੋਂ ਬਾਅਦ ਆਸ ਪਾਸ ਦੇ ਲੋਕ ਸਿਲੰਡਰ ਨਾਲ ਧਮਾਕਾ ਹੋਣਾ ਦਾ ਦਾਅਵਾ ਕਰ ਰਹੇ ਹਨ। ਇਸ ਦੇ ਉਲਟ ਕੁਝ ਲੋਕਾਂ ਨੇ ਕਬਾੜ ਵਿੱਚ ਧਮਾਕਾਖੇਜ਼ ਸਮੱਗਰੀ ਨਾਲ ਬਲਾਸਟ ਹੋਣ ਦਾ ਦਾਅਵਾ ਕੀਤਾ ਹੈ। ਮੌਕੇ ’ਤੇ ਕਿਸ਼ਨਪੁਰ ਦੇ ਰਹਿਣ ਵਾਲੇ ਜੋਗੀ ਨੇ ਦੱਸਿਆ ਕਿ ਉਹ ਧਮਾਕਾ ਹੋਣ ਮੌਕੇ ਇਥੋਂ ਲੰਘ ਰਹੇ ਸਨ। ਧਮਾਕੇ ਦੀ ਆਵਾਜ਼ ਸੁਣ ਲੋਕਾਂ ਵਿੱਚ ਹਫੜਾ ਦਫੜੀ ਮੱਚ ਗਈ ਤੇ ਇਧਰ ਉਧਰ ਦੌੜਨ ਲੱਗ ਪਏ। ਪੁਲੀਸ ਮੁਤਾਬਕ ਧਮਾਕੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਸੰਤੋਖਪੁਰਾ ਵਾਸੀ ਰਜਿੰਦਰ ਵਜੋਂ ਹੋਈ ਹੈ।

Advertisement

Advertisement
Tags :
Jalandhar Blastpunjab newsPunjab News Updateਜਲੰਧਰ ਖ਼ਬਰਾਂਜਲੰਧਰ ਧਮਾਕਾਪੰਜਾਬ ਖ਼ਬਰਾਂ
Show comments