ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਈਬਰ ਧੋਖਾਧੜੀ ਨੈੱਟਵਰਕ ਦਾ ਪਰਦਾਫਾਸ਼: 24 ਲੱਖ ਰੁਪਏ, 14 ਮੋਬਾਈਲ ਫ਼ੋਨ, 43 ਏਟੀਐਮ ਕਾਰਡ ਬਰਾਮਦ; 3 ਗ੍ਰਿਫ਼ਤਾਰ

ਪੁਲੀਸ ਨੇ ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਕਰਕੇ ਤਿੰਨ ਦਿਨਾ ਰਿਮਾਂਡ ਹਾਸਲ ਕੀਤਾ
ਗ੍ਰਿਫ਼ਤਾਰ ਕੀਤੇ ਮੁਲਜ਼ਮ ਜਲੰਧਰ ਪੁਲੀਸ ਦੀ ਹਿਰਾਸਤ ਵਿਚ।
Advertisement

ਹਤਿੰਦਰ ਮਹਿਤਾ

ਜਲੰਧਰ, 13 ਅਪਰੈਲ

Advertisement

ਕਮਿਸ਼ਨਰੇਟ ਪੁਲੀਸ ਜਲੰਧਰ ਨੇ ਸਾਈਬਰ ਧੋਖਾਧੜੀ ਵਿੱਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਤੋਂ 24 ਲੱਖ ਰੁਪਏ ਦੀ ਨਕਦੀ, 14 ਮੋਬਾਈਲ ਫ਼ੋਨ, ਇੱਕ ਲੈਪਟਾਪ, 19 ਬੈਂਕ ਪਾਸਬੁੱਕ ਅਤੇ 43 ਏਟੀਐਮ ਕਾਰਡ ਬਰਾਮਦ ਕੀਤੇ ਹਨ।

ਸੀਪੀ ਜਲੰਧਰ ਨੇ ਕਿਹਾ ਕਿ ਪੁਲੀਸ ਸਟੇਸ਼ਨ ਨਵੀਂ ਬਾਰਾਦਰੀ ਦੀ ਟੀਮ ਨੂੰ ਜਲੰਧਰ ਦੇ ਹੋਟਲ ਐਮ-1 ਵਿੱਚ ਸਾਈਬਰ ਧੋਖਾਧੜੀ ਗਰੋਹ ਦੀ ਮੌਜੂਦਗੀ ਬਾਰੇ ਸੂਚਨਾ ਮਿਲੀ ਸੀ। ਪੁਲੀਸ ਨੇ ਮੌਕੇ ’ਤੇ ਛਾਪਾ ਮਾਰਿਆ ਅਤੇ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਵਰੁਣ ਆਂਚਲ ਵਾਸੀ ਐੱਚ. ਨੰ. 466, ਸ਼ਹੀਦ ਬਾਬੂ ਲਾਭ ਸਿੰਘ ਨਗਰ, ਜਲੰਧਰ, ਅਨਿਲ ਪੁੱਤਰ ਵਾਸੀ ਐੱਚ.ਨੰਬਰ 458, ਮਧੂਬਨ ਕਲੋਨੀ, ਜਲੰਧਰ ਅਤੇ ਦੁਧਾਗਰਾ ਰਿੰਪਲ ਵਾਸੀ ਮੋਰਬੀ ਰੋਡ, ਰਾਜਕੋਟ, ਗੁਜਰਾਤ ਵਜੋਂ ਹੋਈ ਹੈ। ਤਲਾਸ਼ੀ ਦੌਰਾਨ, ਪੁਲੀਸ ਨੇ 24 ਲੱਖ ਰੁਪਏ ਦੀ ਨਕਦੀ, 14 ਮੋਬਾਈਲ ਫੋਨ, ਇੱਕ ਲੈਪਟਾਪ, ਵੱਖ-ਵੱਖ ਨਾਵਾਂ ’ਤੇ 19 ਬੈਂਕ ਪਾਸਬੁੱਕਾਂ ਅਤੇ 43 ਏਟੀਐਮ ਕਾਰਡ ਜ਼ਬਤ ਕੀਤੇ ਹਨ।

ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੋਂ ਪੁਲੀਸ ਨੇ ਉਨ੍ਹਾਂ ਦਾ ਤਿੰਨ ਦਿਨਾ ਰਿਮਾਂਡ ਹਾਸਲ ਕੀਤਾ ਹੈ। ਸਾਈਬਰ ਧੋਖਾਧੜੀ ਨੈੱਟਵਰਕ ਦੇ ਅੱਗੇ ਅਤੇ ਪਿੱਛੇ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।

Advertisement
Show comments