ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜ਼ਿਮਨੀ ਚੋਣ: ਗਰੀਬਾਂ ਦੇ ਹਲਕੇ ਵਿੱਚੋਂ ਜਿੱਤਣ ਵਾਲੇ ਬਣ ਜਾਂਦੇ ਨੇ ਅਮੀਰ

ਨਿੱਜੀ ਪੱਤਰ ਪ੍ਰੇਰਕ ਜਲੰਧਰ, 21 ਜੂਨ ਜਲੰਧਰ ਪੱਛਮੀ ਵਿਧਾਨ ਸਭਾ ਹਲਕਾ ਪੰਜਾਬ ਦੇ ਹੋਰ ਵਿਧਾਨ ਸਭਾ ਹਲਕਿਆਂ ਨਾਲੋਂ ਸਭ ਤੋਂ ਗਰੀਬ ਤੇ ਪੱਛੜਿਆ ਹਲਕਾ ਮੰਨਿਆ ਜਾਂਦਾ ਹੈ ਪਰ ਇੱਥੋਂ ਚੋਣ ਜਿੱਤਣ ਵਾਲਾ ਆਗੂ ਰਾਤੋ-ਰਾਤ ਅਮੀਰ ਹੋ ਜਾਂਦਾ ਹੈ। ਇਸ ਹਲਕੇ...
ਜਲੰਧਰਵਿੱਚ ਜ਼ਿਮਨੀ ਚੋਣ ਦੇ ਮੱਦੇਨਜ਼ਰ ਵਿਚਾਰ-ਚਰਚਾ ਕਰਦੇ ਹੋਏ ਲੋਕ।
Advertisement

ਨਿੱਜੀ ਪੱਤਰ ਪ੍ਰੇਰਕ

ਜਲੰਧਰ, 21 ਜੂਨ

Advertisement

ਜਲੰਧਰ ਪੱਛਮੀ ਵਿਧਾਨ ਸਭਾ ਹਲਕਾ ਪੰਜਾਬ ਦੇ ਹੋਰ ਵਿਧਾਨ ਸਭਾ ਹਲਕਿਆਂ ਨਾਲੋਂ ਸਭ ਤੋਂ ਗਰੀਬ ਤੇ ਪੱਛੜਿਆ ਹਲਕਾ ਮੰਨਿਆ ਜਾਂਦਾ ਹੈ ਪਰ ਇੱਥੋਂ ਚੋਣ ਜਿੱਤਣ ਵਾਲਾ ਆਗੂ ਰਾਤੋ-ਰਾਤ ਅਮੀਰ ਹੋ ਜਾਂਦਾ ਹੈ। ਇਸ ਹਲਕੇ ਦਾ ਪਹਿਲਾਂ ਨਾਂ ਜਲੰਧਰ ਦੱਖਣੀ ਹੁੰਦਾ ਸੀ ਪਰ 2007 ਦੀਆਂ ਵਿਧਾਨ ਸਭਾ ਚੋਣਾਂ ਮਗਰੋਂ ਹਲਕਿਆਂ ਦੀ ਹੋਈ ਰੱਦੋ-ਬਦਲ ਦੌਰਾਨ ਇਸ ਦਾ ਨਾਂ ਜਲੰਧਰ ਪੱਛਮੀ ਰੱਖ ਦਿੱਤਾ ਗਿਆ ਸੀ। ਇਸ ਹਲਕੇ ਵਿੱਚ ਤਿੰਨ ਥਾਣੇ ਪੈਂਦੇ ਹਨ ਪਰ ਫਿਰ ਵੀ ਇੱਥੇ ਅਪਰਾਧ ਦੀ ਦਰ ਦੂਜੇ ਹਲਕਿਆਂ ਦੇ ਮੁਕਾਬਲੇ ਜ਼ਿਆਦਾ ਦੱਸੀ ਜਾਂਦੀ ਹੈ। ਇਸ ਰਾਖਵੇਂ ਹਲਕੇ ਵਿੱਚ ਵਸੋਂ ਦਾ ਵੱਡਾ ਹਿੱਸਾ ਛੋਟੀਆਂ ਜਾਤਾਂ ਨਾਲ ਸਬੰਧਤ ਹੈ ਅਤੇ ਉਨ੍ਹਾਂ ਦੇ ਕਾਰੋਬਾਰ ਵੀ ਛੋਟੇ-ਮੋਟੇ ਹੀ ਹਨ। ਚਮੜੇ ਦੇ ਕਾਰੋਬਾਰ ਵਜੋਂ ਜਾਣੀ ਜਾਂਦੀ ਬੂਟਾ ਮੰਡੀ ਵੀ ਇਸ ਹਲਕੇ ਦਾ ਹੀ ਹਿੱਸਾ ਹੈ। ‘ਆਪ’ ਦੇ ਉਮੀਦਵਾਰ ਮਹਿੰਦਰ ਭਗਤ ਤੇ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ ਵੀ ਚਮੜੇ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ। ਬੁੱਢਾ ਮੱਲ ਗਰਾਊਂਡ ਵਿੱਚ ਬੈਠੇ ਕਰਮ ਚੰਦ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ’ਚ ਲਾਟਰੀ ਦਾ ਧੰਦਾ ਬੜੇ ਜ਼ੋਰਾਂ ਨਾਲ ਚੱਲਦਾ ਹੈ। ਇਸ ਬਾਰੇ ਜੇ ਆਮ ਲੋਕਾਂ ਨੂੰ ਪਤਾ ਹੈ ਤਾਂ ਫਿਰ ਪੁਲੀਸ ਤੇ ਲੀਡਰ ਕਿਵੇਂ ਅਣਜਾਣ ਹਨ। ਕਰਮ ਚੰਦ ਦੇ ਨਾਲ ਬੈਠੇ ਨੌਜਵਾਨ ਰਿਤਿਕ ਕੁਮਾਰ ਦਾ ਕਹਿਣਾ ਸੀ ਕਿ ਗਰੀਬ ਲੋਕ ਦੜੇ-ਸੱਟੇ ਦੇ ਭੰਨੇ ਹੋਏ ਹਨ। ਆਨਲਾਈਨ ਲਾਟਰੀ, ਜਿਸ ’ਤੇ ਪੂਰੇ ਦੇਸ਼ ਵਿੱਚ ਪਾਬੰਦੀ ਲੱਗੀ ਹੋਈ ਹੈ ਪਰ ਉਹ ਇਸ ਹਲਕੇ ਵਿੱਚ ਧੜੱਲੇ ਨਾਲ ਚੱਲਦੀ ਹੈ।

ਵਾਰ ਵਾਰ ਪਾਰਟੀ ਬਦਲਣ ਵਾਲੇ ਇੱਕ ਸਿਆਸਤਦਾਨ ਦੀ ਸਰਪ੍ਰਸਤੀ ਹੇਠ ਹੀ ਮੈਚ ਫਿਕਸਿੰਗ ਦਾ ਧੰਦਾ ਬੜੇ ਜ਼ੋਰਾਂ ਨਾਲ ਚੱਲਦਾ ਰਿਹਾ ਦੱਸਿਆ ਜਾਂਦਾ ਹੈ। ਸਮਾਜਸੇਵੀ ਬਲਵੰਤ ਦਾ ਕਹਿਣਾ ਹੈ ਕਿ ਉਨ੍ਹਾਂ ਆਪਣੇ ਇਸ ਹਲਕੇ ਵਿੱਚੋਂ ਨਸ਼ਿਆਂ ਦਾ ਕੋਹੜ ਕੱਢਣ ਲਈ ਨੌਜਵਾਨਾਂ ਦੀ ਜੱਥੇਬੰਦੀ ਬਣਾਈ ਹੈ ਜਿਹੜੀ ਉਨ੍ਹਾਂ ਨੂੰ ਖੇਡਾਂ ਨਾਲ ਜੋੜਦੀ ਹੈ ਪਰ ਚਿੱਟੇ ਦੀ ‘ਹੋਮ ਡਿਲਵਰੀ’ ਹੋਣ ਕਾਰਨ ਉਹ ਬਹੁਤ ਵਾਰੀ ਬੇਵੱਸ ਹੋ ਜਾਂਦੇ ਹਨ।

Advertisement