ਭੇਤ-ਭਰੀ ਹਾਲਤ ’ਚ ਨੌਜਵਾਨ ਦੀ ਲਾਸ਼ ਮਿਲੀ
ਪੱਤਰ ਪ੍ਰੇਰਕ ਜਲੰਧਰ, 30 ਮਈ ਆਦਮਪੁਰ ਅਲਾਵਲਪੁਰ ਮੁੱਖ ਮਾਰਗ ’ਤੇ ਬੀਤੇ ਦੇਰ ਰਾਤ ਮਾਤਾ ਗੁਜਰੀ ਕਾਲਜ ਨੇੜਿਓਂ ਕੱਚੀ ਸੜਕ ’ਤੇ ਇੱਕ ਵਿਅਕਤੀ ਦੀ ਖ਼ੂਨ ਨਾਲ ਲੱਥਪੱਥ ਲਾਸ਼ ਮਿਲੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਆਦਮਪੁਰ ਪੁਲੀਸ ਮੌਕੇ ’ਤੇ ਪੁੱਜੀ ਅਤੇ...
Advertisement
ਪੱਤਰ ਪ੍ਰੇਰਕ
ਜਲੰਧਰ, 30 ਮਈ
Advertisement
ਆਦਮਪੁਰ ਅਲਾਵਲਪੁਰ ਮੁੱਖ ਮਾਰਗ ’ਤੇ ਬੀਤੇ ਦੇਰ ਰਾਤ ਮਾਤਾ ਗੁਜਰੀ ਕਾਲਜ ਨੇੜਿਓਂ ਕੱਚੀ ਸੜਕ ’ਤੇ ਇੱਕ ਵਿਅਕਤੀ ਦੀ ਖ਼ੂਨ ਨਾਲ ਲੱਥਪੱਥ ਲਾਸ਼ ਮਿਲੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਆਦਮਪੁਰ ਪੁਲੀਸ ਮੌਕੇ ’ਤੇ ਪੁੱਜੀ ਅਤੇ ਜਾਂਚ ਸ਼ੁਰੂ ਕੀਤੀ। ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ (45) ਉਰਫ ਹੈਪੀ ਹਾਲ ਵਾਸੀ ਅਲਾਵਲਪੁਰ ਵਜੋਂ ਹੋਈ। ਸੰਦੀਪ ਆਦਮਪੁਰ ਵਿੱਚ ਰੇਡੀਮੇਡ ਕੱਪੜੇ ਦੀ ਦੁਕਾਨ ’ਤੇ ਕੰਮ ਕਰ ਕਰਦਾ ਸੀ ਅਤੇ ਸ਼ਾਮ ਕਰੀਬ ਸੱਤ ਵਜੇ ਕੰਮ ਤੋਂ ਛੁੱਟੀ ਕਰ ਗਿਆ ਸੀ। ਜਾਣਕਾਰੀ ਮੁਤਾਬਿਕ ਸੰਦੀਪ ਕਿਸੇ ਦੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਅਲਾਵਲਪੁਰ ਵੱਲ ਗਿਆ ਸੀ। ਸੰਦੀਪ ਪਤਨੀ ਅਤੇ ਬੱਚੇ ਨਾਲ ਬਟਾਲਾ ਤੋਂ ਆ ਕੇ ਆਪਣੇ ਸਹੁਰੇ ਪਿੰਡ ਰਹਿ ਰਿਹਾ ਸੀ।
Advertisement