ਖਹਿਰਾ ਨੇੜੇ ਰੇਲਵੇ ਟਰੈਕ ਤੋਂ ਲਾਸ਼ ਮਿਲੀ
ਫਿਲੌਰ: ਪਿੰਡ ਖਹਿਰਾ ਨੇੜੇ ਰੇਲਵੇ ਟਰੈਕ ਤੋਂ ਨੌਜਵਾਨ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਜੀਆਰਪੀ ਚੌਕੀ ਇੰਚਾਰਜ (ਫਿਲੌਰ) ਪ੍ਰੇਮ ਨਾਥ ਅਤੇ ਕਮਲਜੀਤ ਸਿੰਘ ਧੁਲੇਤਾ ਨੇ ਦੱਸਿਆ ਕਿ ਭੱਟੀਆਂ ਨਜ਼ਦੀਕ ਪਿੰਡ ਖਹਿਰਾ ਰੇਲਵੇ ਟਰੈਕ ਤੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ...
Advertisement
ਫਿਲੌਰ: ਪਿੰਡ ਖਹਿਰਾ ਨੇੜੇ ਰੇਲਵੇ ਟਰੈਕ ਤੋਂ ਨੌਜਵਾਨ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਜੀਆਰਪੀ ਚੌਕੀ ਇੰਚਾਰਜ (ਫਿਲੌਰ) ਪ੍ਰੇਮ ਨਾਥ ਅਤੇ ਕਮਲਜੀਤ ਸਿੰਘ ਧੁਲੇਤਾ ਨੇ ਦੱਸਿਆ ਕਿ ਭੱਟੀਆਂ ਨਜ਼ਦੀਕ ਪਿੰਡ ਖਹਿਰਾ ਰੇਲਵੇ ਟਰੈਕ ਤੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸ ਦੀ ਸ਼ਨਾਖਤ ਨਹੀਂ ਹੋ ਸਕੀ। ਮ੍ਰਿਤਕ ਨੌਜਵਾਨ ਦੀ ਉਮਰ 20-25 ਸਾਲ, ਕਲੀਨ ਸ਼ੇਵ, ਸਿਰੋਂ ਮੋਨਾ, ਫਿਰੋਜ਼ੀ ਕਮੀਜ਼, ਨੀਲੀ ਜੀਨ ਦੀ ਪੈਂਟ ਪਾਈ ਹੋਈ ਹੈ ਜਿਸ ਦੀ ਲਾਸ਼ 72 ਘੰਟੇ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਸ਼ਨਾਖਤ ਲਈ ਰੱਖੀ ਗਈ ਹੈ। -ਪੱਤਰ ਪ੍ਰੇਰਕ
Advertisement
Advertisement