ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਲੰਧਰ ਫੈਕਟਰੀ ਵਿੱਚ ਅਮੋਨੀਆ ਗੈਸ ਲੀਕ

ਫੈਕਟਰੀ ਵਿਚ ਫਸੇ 35 ਜਣਿਆਂ ਨੂੰ ਬਾਹਰ ਕੱਢਿਆ; ਸਾਰਿਆਂ ਨੂੰ ਸੁਰੱਖਿਅਤ ਕੱਢਿਆ: ਪ੍ਰਸ਼ਾਸਨ
Advertisement

ਇਥੇ ਗੈਸ ਸਰਜੀਕਲ ਕੰਪਲੈਕਸ ਵਿੱਚ ਸਥਿਤ ਮੈਟਰੋ ਮਿਲਕ ਪ੍ਰੋਡਕਟਸ ਕੰਪਨੀ ਵਿੱਚ ਗੈਸ ਲੀਕ ਹੋ ਗਈ। ਜਾਣਕਾਰੀ ਅਨੁਸਾਰ ਫੈਕਟਰੀ ਦੇ ਅੰਦਰ ਲਗਪਗ 35 ਜਣੇ ਫਸੇ ਹੋਏ ਸਨ ਜਿਨ੍ਹਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ।

ਜਾਣਕਾਰੀ ਅਨੁਸਾਰ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਟੀਮ ਨੇ ਗੈਸ ਨੂੰ ਕਾਬੂ ਕਰਨ ਲਈ ਮਸ਼ੀਨਾਂ ਲਗਾ ਦਿੱਤੀਆਂ। ਫੈਕਟਰੀ ਵਿੱਚ ਕੰਮ ਕਰ ਰਹੇ ਅਸ਼ੋਕ ਕੁਮਾਰ ਨੇ ਦੱਸਿਆ ਕਿ ਲਗਪਗ 4 ਵਜੇ ਪਤਾ ਲੱਗਾ ਕਿ ਗੈਸ ਲੀਕ ਹੋ ਰਹੀ ਹੈ। ਫੈਕਟਰੀ ਵਿੱਚ ਲਗਪਗ 35 ਲੋਕ ਸਨ। ਉਨ੍ਹਾਂ ਨੂੰ ਪਿਛਲੇ ਪਾਸੇ ਤੋਂ ਬਾਹਰ ਕੱਢਿਆ ਗਿਆ। ਗੈਸ ਲੀਕ ਹੋਣ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਅੰਦਰ ਪਹੁੰਚ ਗਈਆਂ ਅਤੇ ਉਹ ਅੱਗ ’ਤੇ ਕਾਬੂ ਪਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀਆਂ ਹਨ। ਫਿਲਹਾਲ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੰਟਰੋਲ ਰੂਮ ’ਤੇ ਸੂਚਨਾ ਮਿਲੀ ਸੀ ਕਿ ਗੈਸ ਲੀਕ ਹੋਣ ਕਾਰਨ ਫੈਕਟਰੀ ਵਿਚ ਕਈ ਲੋਕ ਫਸ ਗਏ ਹਨ। ਇਸ ਤੋਂ ਬਾਅਦ ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ। ਸਭ ਤੋਂ ਪਹਿਲਾਂ ਟੀਮਾਂ ਨੇ ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਇਸ ਦੌਰਾਨ ਪਹਿਲਾਂ ਕੰਧ ਨੂੰ ਪਿਛਲੇ ਪਾਸਿਓਂ ਤੋੜਿਆ ਗਿਆ। ਇਸ ਤੋਂ ਬਾਅਦ ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ ਹੋਈ। ਇਸ ਕੰਮ ਵਿੱਚ ਕਰੇਨ ਦੀ ਮਦਦ ਵੀ ਲਈ ਗਈ ਜਿਨ੍ਹਾਂ ਲੋਕਾਂ ਦੀ ਸਿਹਤ ਜ਼ਿਆਦਾ ਖਰਾਬ ਸੀ, ਉਨ੍ਹਾਂ ਨੂੰ ਸਿੱਧੇ ਹਸਪਤਾਲ ਲਿਜਾਇਆ ਗਿਆ। ਗੈਸ ਕਾਰਨ ਕੁਝ ਰਿਹਾਇਸ਼ੀ ਇਲਾਕਿਆਂ ਦੇ ਲੋਕ ਵੀ ਪ੍ਰਭਾਵਿਤ ਹੋਏ। ਅਮੋਨੀਆ ਪਲਾਂਟ ਨੂੰ ਬੰਦ ਕਰਨ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੈਸ ਲੀਕ ਹੋਣ ਦੀ ਸੂਚਨਾ ਸ਼ਾਮ 5:15 ਵਜੇ ਮਿਲੀ। ਜਿਸ ਤੋਂ ਬਾਅਦ ਸਾਡੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਤਾਂ 25 ਤੋਂ 30 ਲੋਕ ਅੰਦਰ ਫਸੇ ਹੋਏ ਸਨ, ਉਨ੍ਹਾਂ ਨੂੰ ਕੰਧ ਤੋੜ ਕੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਹੁਣ ਅਮੋਨੀਆ ਗੈਸ ਨੂੰ ਪਤਲਾ ਕਰਨ ਦਾ ਕੰਮ ਚੱਲ ਰਿਹਾ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਹਾਲੇ ਕੋਈ ਖ਼ਤਰਾ ਨਹੀਂ ਹੈ। ਫੈਕਟਰੀ ਮਾਲਕਾਂ ਨੇ ਦੱਸਿਆ ਕਿ ਜਦੋਂ ਉਹ ਵਾਲਵ ਬੰਦ ਕਰ ਰਹੇ ਸਨ ਤਾਂ ਗੈਸ ਲੀਕ ਹੋ ਗਈ।

Advertisement

Advertisement
Show comments