ਕਾਲਜ ’ਚ ਜ਼ੋਨਲ ਯੂਥ ਫੈਸਟੀਵਲ
ਯੁਵਾ ਸਸ਼ਕਤੀਕਰਨ ਤੇ ਉਦਯਮਿਤਾ, ਖੇਡ, ਕਾਨੂੰਨ ਅਤੇ ਵਿਧਾਨ ਰਾਜ ਮੰਤਰੀ ਗੌਰਵ ਗੌਤਮ ਐੱਸਏ ਜੈਨ ਪੀਜੀ ਕਾਲਜ ਅੰਬਾਲਾ ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ਕਰਵਾਏ ਗਏ 48ਵੇਂ ਜ਼ੋਨਲ ਯੂਥ ਫੈਸਟੀਵਲ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਾਲਜ ਦੇ ਮੈਦਾਨ ਅਤੇ ਹੋਰ ਗਤੀਵਿਧੀਆਂ...
Advertisement
ਯੁਵਾ ਸਸ਼ਕਤੀਕਰਨ ਤੇ ਉਦਯਮਿਤਾ, ਖੇਡ, ਕਾਨੂੰਨ ਅਤੇ ਵਿਧਾਨ ਰਾਜ ਮੰਤਰੀ ਗੌਰਵ ਗੌਤਮ ਐੱਸਏ ਜੈਨ ਪੀਜੀ ਕਾਲਜ ਅੰਬਾਲਾ ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ਕਰਵਾਏ ਗਏ 48ਵੇਂ ਜ਼ੋਨਲ ਯੂਥ ਫੈਸਟੀਵਲ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਾਲਜ ਦੇ ਮੈਦਾਨ ਅਤੇ ਹੋਰ ਗਤੀਵਿਧੀਆਂ ਲਈ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਗੌਤਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਹਰ ਖੇਤਰ ਵਿੱਚ ਉੱਨਤੀ ਕਰ ਰਿਹਾ ਹੈ ਅਤੇ ਨੌਜਵਾਨਾਂ ਨੂੰ ‘ਵਿਕਸਤ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣੀ ਹੋਵੇਗੀ। ਸਮਾਰੋਹ ਦੌਰਾਨ ਵਿਦਿਆਰਥੀਆਂ ਨੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਸਭ ਦਾ ਮਨ ਮੋਹ ਲਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰੋਫੈਸਰ ਭਾਰਤੀ ਨੇ ਨਿਭਾਈ।
Advertisement