ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਿਰਚ ਮਾਰ ਕੇ ਨੌਜਵਾਨ ਦਾ ਕਤਲ, ਪਤੀ-ਪਤਨੀ ਅਤੇ ਤਿੰਨ ਧੀਆਂ ਨਾਮਜ਼ਦ

ਪਿੰਡ ਚੌਂਤਾ ਵਿੱਚ ਮਾਮੂਲੀ ਝਗੜੇ ਦੇ ਚੱਲਦਿਆਂ ਕਿਰਚ ਮਾਰ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਮੁਨੀਸ਼ ਕੁਮਾਰ (25) ਇੱਕ ਨਿੱਜੀ ਸਕੂਲ ਦੀ ਵੈਨ ਦਾ ਡਰਾਈਵਰ ਸੀ। ਮੁਨੀਸ਼ ਆਪਣੇ ਪਿਤਾ ਤਰਸੇਮ ਲਾਲ ਨਾਲ ਪਿੰਡ ਚੌਂਤਾ ਦੇ ਰਾਮਲੀਲਾ ਮੈਦਾਨ...
Advertisement

ਪਿੰਡ ਚੌਂਤਾ ਵਿੱਚ ਮਾਮੂਲੀ ਝਗੜੇ ਦੇ ਚੱਲਦਿਆਂ ਕਿਰਚ ਮਾਰ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਮੁਨੀਸ਼ ਕੁਮਾਰ (25) ਇੱਕ ਨਿੱਜੀ ਸਕੂਲ ਦੀ ਵੈਨ ਦਾ ਡਰਾਈਵਰ ਸੀ। ਮੁਨੀਸ਼ ਆਪਣੇ ਪਿਤਾ ਤਰਸੇਮ ਲਾਲ ਨਾਲ ਪਿੰਡ ਚੌਂਤਾ ਦੇ ਰਾਮਲੀਲਾ ਮੈਦਾਨ ਵਿੱਚ ਇੱਕ ਸਮਾਗਮ ਵਿੱਚ ਗਿਆ ਸੀ। ਮਾਮੂਲੀ ਝਗੜੇ ਤੋਂ ਬਾਅਦ ਤਰਸੇਮ ਸਿੰਘ ਨਾਮ ਦੇ ਵਿਅਕਤੀ ਨੇ ਆਪਣੀ ਪਤਨੀ ਅਤੇ ਤਿੰਨ ਧੀਆਂ ਸਣੇ ਮੁਨੀਸ਼ ਕੁਮਾਰ 'ਤੇ ਕਿਰਚ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਸਿਵਲ ਹਸਪਤਾਲ ਗੁਰਦਾਸਪੁਰ ਦੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ 'ਤੇ ਪੁਲੀਸ ਟੀਮ ਮੌਕੇ 'ਤੇ ਪਹੁੰਚੀ। ਮ੍ਰਿਤਕ ਨੌਜਵਾਨ ਦੇ ਪਿਤਾ ਤਰਸੇਮ ਲਾਲ ਦੇ ਬਿਆਨ ਦੇ ਆਧਾਰ 'ਤੇ ਦੀਨਾਨਗਰ ਪੁਲੀਸ ਸਟੇਸ਼ਨ ਵਿੱਚ ਤਰਸੇਮ ਸਿੰਘ, ਉਸਦੀ ਪਤਨੀ ਰੇਖਾ ਦੇਵੀ ਅਤੇ ਉਨ੍ਹਾਂ ਦੀਆਂ ਤਿੰਨ ਧੀਆਂ ਰੋਹਿਣੀ ਦੇਵੀ, ਵਿਨੀਤਾ ਅਤੇ ਭੂਮਿਕਾ ਸਾਰੇ ਵਾਸੀ ਚੌਂਤਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਨੇ ਘਟਨਾ ਦੇ ਡੇਢ ਘੰਟੇ ਅੰਦਰ ਸਾਰੇ ਪੰਜਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਡੀਐਸਪੀ ਮਨਹਾਸ ਨੇ ਦੱਸਿਆ ਕਿ ਝਗੜੇ ਦਾ ਕਾਰਨ ਇਹ ਸੀ ਕਿ ਮੁਨੀਸ਼ ਕੁਮਾਰ ਨੇ ਕੁਝ ਦਿਨ ਪਹਿਲਾਂ ਤਰਸੇਮ ਸਿੰਘ ਦੇ ਖਾਲੀ ਪਲਾਟ ਵਿੱਚ ਸਕੂਲ ਵੈਨ ਖੜ੍ਹੀ ਕੀਤੀ ਸੀ, ਜਿਸ 'ਤੇ ਤਰਸੇਮ ਸਿੰਘ ਨੇ ਇਤਰਾਜ਼ ਜ਼ਾਹਰ ਕੀਤਾ ਸੀ।

Advertisement
Advertisement
Show comments