ਸੰਤ ਨਿਸ਼ਚਲ ਸਿੰਘ ਕਾਲਜ ਵਿੱਚ ਯੁਵਕ ਮੇਲੇ ਦਾ ਆਗਾਜ਼
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਯੁਵਕ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੇ 48ਵਾਂ ਜ਼ੋਨਲ ਯੁਵਕ ਮੇਲਾ ਸੰਤ ਨਿਸ਼ਚਲ ਸਿੰਘ ਕਾਲਜ ਆਫ਼ ਐਜੂਕੇਸ਼ਨ ਫਾਰ ਵਿਮੈੱਨ ਦੇ ਵਿਹੜੇ ਵਿੱਚ ਕਰਵਾਇਆ। ਮੇਲੇ ਦਾ ਆਗਾਜ਼ ਮੁੱਖ ਮਹਿਮਾਨ ਅਤੇ ਕੁਰੂਕਸ਼ੇਤਰ ’ਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ, ਵਿਸ਼ੇਸ਼ ਮਹਿਮਾਨਾਂ ਪ੍ਰੋ. ਵਿਵੇਕ ਚਾਵਲਾ (ਡਾਇਰੈਕਟਰ, ਯੁਵਕ ਅਤੇ ਸੱਭਿਆਚਾਰਕ ਮਾਮਲੇ ਵਿਭਾਗ) ਅਤੇ ਡਾ. ਰਿਸ਼ੀ ਪਾਲ (ਚੇਅਰਮੈਨ, ਸੱਭਿਆਚਾਰਕ ਪਰਿਸ਼ਦ) ਵੱਲੋਂ ਕੀਤਾ ਗਿਆ। ਕਾਲਜ ਦੇ ਜਨਰਲ ਸਕੱਤਰ ਮਨੋਰੰਜਨ ਸਿੰਘ ਸਾਹਨੀ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਸੰਤ ਨਿਸ਼ਚਲ ਸਿੰਘ ਕਾਲਜ ਫਾਰ ਵਿਮੈੱਨ ਦੇ ਡਾਇਰੈਕਟਰ ਡਾ. ਏਐੱਸ ਓਬਰਾਏ, ਡਾਇਰੈਕਟਰ ਡਾ. ਵਰਿੰਦਰ ਗਾਂਧੀ, ਪ੍ਰਿੰਸੀਪਲ ਡਾ. ਇੰਦੂ ਸ਼ਰਮਾ ਅਤੇ ਜੀਐੱਨਜੀ ਕਾਲਜ ਦੀ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਮੁੱਖ ਮਹਿਮਾਨ ਨੇ ਕਿਹਾ ਕਿ ਅਜਿਹੇ ਯੁਵਕ ਮੇਲੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਾਲਜ ਪ੍ਰਬੰਧਨ ਦੀ ਸਮਾਗਮ ਕਰਵਾਉਣ ਲਈ ਸ਼ਲਾਘਾ ਕੀਤੀ ਕਿ ਇਹ ਕਾਲਜ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਚੋਟੀ ਦੇ ਪੰਜ ਕਾਲਜਾਂ ਵਿੱਚੋਂ ਇੱਕ ਹੈ, ਜੋ ਆਪਣੇ ਸ਼ਾਨਦਾਰ ਅਕਾਦਮਿਕ ਅਤੇ ਸੱਭਿਆਚਾਰਕ ਯੋਗਦਾਨ ਲਈ ਜਾਣਿਆ ਜਾਂਦਾ ਹੈ। ਜਾਣਕਾਰੀ ਅਨੁਸਾਰ ਯੁਵਕ ਮੇਲੇ ਵਿੱਚ 15 ਕਾਲਜਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਮੌਕੇ ਡਾ. ਸੁਦੇਸ਼ ਰਾਵਲ ਅੱਜ ਦੇ ਯੁਵਕ ਮੇਲੇ ਦੇ ਸੁਪਰਵਾਈਜ਼ਰ ਸਨ। ਹੋਰ ਮਹਿਮਾਨਾਂ ਵਿੱਚ ਡਾ. ਵੀਰ ਵਿਕਾਸ, ਡਾ. ਅਰਵਿੰਦਰ ਸਿੰਘ, ਡਾ. ਸੁਰਿੰਦਰ ਕੌਰ, ਡਾ. ਕਰੁਣਾ ਤੇ ਡਾ. ਸਤੀਸ਼ ਧਵਨ ਆਦਿ ਸ਼ਾਮਲ ਸਨ। ਮੇਲੇ ਦੇ ਪਹਿਲੇ ਦਿਨ ਕੋਰੀਓਗ੍ਰਾਫੀ, ਮਾਈਮ, ਪੌਪ ਸੌਂਗ ਹਰਿਆਣਵੀ, ਸੰਸਕ੍ਰਿਤ ਡਰਾਮਾ, ਕਲਾਸੀਕਲ ਵੋਕਲ ਸੋਲੋ, ਲਾਈਟ ਵੋਕਲ ਇੰਡੀਅਨ, ਗਰੁੱਪ ਸੌਂਗ ਜਨਰਲ, ਕਲਾਸੀਕਲ ਡਾਂਸ ਸੋਲੋ, ਗਰੁੱਪ ਡਾਂਸ ਜਨਰਲ, ਲੋਕ ਗੀਤ ਜਨਰਲ, ਲੋਕ ਗੀਤ ਹਰਿਆਣਵੀ, ਕਲਾਸੀਕਲ ਵੋਕਲ ਸੋਲੋ, ਲਾਈਟ ਵੋਕਲ ਇੰਡੀਅਨ, ਗਰੁੱਪ ਸੌਂਗ ਜਨਰਲ, ਕਲਾਸੀਕਲ ਡਾਂਸ ਸੋਲੋ, ਗਰੁੱਪ ਡਾਂਸ ਜਨਰਲ, ਲੋਕ ਗੀਤ ਜਨਰਲ, ਲੋਕ ਗੀਤ ਹਰਿਆਣਵੀ, ਕੁਇਜ਼ ਅਤੇ ਭਾਸ਼ਣ ਮੁਕਾਬਲਾ, ਮੌਕੇ ’ਤੇ ਪੇਂਟਿੰਗ, ਪੋਸਟਰ ਮੇਕਿੰਗ ਅਤੇ ਰੰਗੋਲੀ ਮੁਕਾਬਲੇ ਕਰਵਾਏ ਗਏ। ਸਟੇਜ ਸੰਚਾਲਨ ਡਾ. ਦਿਲਸ਼ਾਦ ਕੌਰ ਅਤੇ ਡਾ. ਪ੍ਰਿਯੰਕਾ ਕਾਦਿਆਨ ਨੇ ਕੀਤਾ। ਮੇਲੇ ਦੇ ਸਫਲ ਸੰਚਾਲਨ ਵਿੱਚ ਸਲਾਹਕਾਰ ਡਾ. ਤਰਨਦੀਪ ਕੌਰ, ਡਾ. ਰਮਨੀਤ ਕੌਰ, ਪ੍ਰੋ. ਬਬੀਲਾ ਚੌਹਾਨ, ਡਾ. ਅੰਬਿਕਾ ਕਸ਼ਯਪ, ਸੰਧਿਆ ਸੁਖਮਨ ਗਾਂਧੀ,ਕੋਆਰਡੀਨੇਟਰ ਕਰਮਜੀਤ ਕੌਰ,ਡਾ. ਗੁਰਮੀਤ ਕੌਰ, ਜਸਪ੍ਰੀਤ ਕੌਰ ਤੇ ਰੇਖਾ ਸ਼ਰਮਾ ਨੇ ਵਿਸ਼ੇਸ਼ ਯੋਗਦਾਨ ਪਾਇਆ।