ਮੋਹੜਾ ’ਚ ਗੈਰਕਾਨੂੰਨੀ ਕਲੋਨੀ ’ਤੇ ਚਲਿਆ ਪੀਲਾ ਪੰਜਾ
ਜ਼ਿਲ੍ਹਾ ਨਗਰ ਯੋਜਨਾਕਾਰ ਅੰਬਾਲਾ ਦੀ ਟੀਮ ਵੱਲੋਂ ਅੰਬਾਲਾ ਛਾਉਣੀ ਦੀ ਤਹਿਸੀਲ ਦੇ ਪਿੰਡ ਮੋਹੜਾ ਵਿਖੇ ਲਗਭਗ 2.5 ਏਕੜ ਖੇਤਰ ਵਿੱਚ ਗੈਰਕਾਨੂੰਨੀ ਢੰਗ ਨਾਲ ਵਿਕਸਿਤ ਕੀਤੀ ਜਾ ਰਹੀ ਕਾਲੋਨੀ ’ਤੇ ਛਾਪਾ ਮਾਰ ਕੇ ਉੱਥੇ ਬਣ ਰਹੀਆਂ ਕੱਚੀਆਂ ਸੜਕਾਂ ’ਤੇ ਜੇਸੀਬੀ ਮਸ਼ੀਨ...
Advertisement
ਜ਼ਿਲ੍ਹਾ ਨਗਰ ਯੋਜਨਾਕਾਰ ਅੰਬਾਲਾ ਦੀ ਟੀਮ ਵੱਲੋਂ ਅੰਬਾਲਾ ਛਾਉਣੀ ਦੀ ਤਹਿਸੀਲ ਦੇ ਪਿੰਡ ਮੋਹੜਾ ਵਿਖੇ ਲਗਭਗ 2.5 ਏਕੜ ਖੇਤਰ ਵਿੱਚ ਗੈਰਕਾਨੂੰਨੀ ਢੰਗ ਨਾਲ ਵਿਕਸਿਤ ਕੀਤੀ ਜਾ ਰਹੀ ਕਾਲੋਨੀ ’ਤੇ ਛਾਪਾ ਮਾਰ ਕੇ ਉੱਥੇ ਬਣ ਰਹੀਆਂ ਕੱਚੀਆਂ ਸੜਕਾਂ ’ਤੇ ਜੇਸੀਬੀ ਮਸ਼ੀਨ ਚਲਾ ਕੇ ਢਾਹ ਦਿੱਤੀਆਂ। ਇਹ ਕਾਰਵਾਈ ਖਸਰਾ ਨੰਬਰ 68//18, 19/2, 22/2 ਦੇ ਅਧੀਨ ਆਉਣ ਵਾਲੇ ਇਲਾਕੇ ਵਿੱਚ ਕੀਤੀ ਗਈ। ਮੌਕੇ ’ਤੇ ਡਿਊਟੀ ਮੈਜਿਸਟ੍ਰੇਟ ਤੇ ਜ਼ਿਲ੍ਹਾ ਨਗਰ ਯੋਜਨਾਕਾਰ ਰੋਹਿਤ ਚੌਹਾਨ, ਜੂਨੀਅਰ ਇੰਜੀਨੀਅਰ ਰਵਿੰਦਰ, ਇਨਫੋਰਸਮੈਂਟ ਟੀਮ, ਐੱਸਐੱਚਓ ਅਤੇ ਭਾਰੀ ਪੁਲੀਸ ਫੌਰਸ ਮੌਜੂਦ ਸੀ। ਚੌਹਾਨ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਵਿਭਾਗ ਵੱਲੋਂ ਅਜਿਹੀਆਂ ਗੈਰਕਾਨੂੰਨੀ ਕਾਲੋਨੀਆਂ ਅਤੇ ਨਿਰਮਾਣਾਂ ਖ਼ਿਲਾਫ਼ ਅੱਗੇ ਵੀ ਸਖ਼ਤ ਕਾਰਵਾਈ ਜਾਰੀ ਰਹੇਗੀ।
Advertisement
Advertisement