ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਿਹਾਰ ਚੋਣਾਂ ਨਾਲ ਯਮੁਨਾ ਦੀ ਸਫ਼ਾਈ ਮੁਹਿੰਮ ਵੀ ਸਮਾਪਤ: ਭਾਰਦਵਾਜ

‘ਆਪ’ ਆਗੂਆਂ ਨੇ ਭਾਜਪਾ ਸਰਕਾਰ ਦੀ ਯਮੁਨਾ ਨਦੀ ਨੂੰ ਸਾਫ਼ ਕਰਨ ਦੀ ਮੁਹਿੰਮ ’ਤੇ ਸਵਾਲ ਚੁੱਕੇ
ਯਮੁਨਾ ਦੇ ਪ੍ਰਦੂਸ਼ਣ ਬਾਰੇ ਜਾਣਕਾਰੀ ਦਿੰਦੇ ਹੋਏ ਵਿਧਾਇਕ ਕੁਲਦੀਪ ਕੁਮਾਰ ਤੇ ਸੰਜੀਵ ਝਾਅ।
Advertisement

ਆਮ ਆਦਮੀ ਪਾਰਟੀ ਨੇ ਭਾਜਪਾ ਸਰਕਾਰ ਦੀ ਯਮੁਨਾ ਨਦੀ ਨੂੰ ਸਾਫ਼ ਕਰਨ ਦੀ ਮੁਹਿੰਮ ’ਤੇ ਸਵਾਲ ਖੜ੍ਹੇ ਕੀਤੇ ਹਨ। ਸੋਮਵਾਰ ਨੂੰ ਸਵੇਰੇ ‘ਆਪ’ ਵਿਧਾਇਕ ਦਲ ਦੇ ਮੁੱਖ ਵ੍ਹਿਪ ਸੰਜੀਵ ਝਾਅ ਅਤੇ ਕੋਂਡਲੀ ਦੇ ਵਿਧਾਇਕ ਕੁਲਦੀਪ ਕੁਮਾਰ ਨੇ ਕਾਲਿੰਦੀ ਕੁੰਜ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਯਮੁਨਾ ਦੇ ਪਾਣੀ ’ਤੇ ਤੈਰਦੀ ਹੋਈ ਝੱਗ ਦੀ ਵੀਡੀਓ ਵੀ ਸਾਂਝੀ ਕੀਤੀ। ਉਨ੍ਹਾਂ ਵੱਲੋਂ ਜਾਰੀ ਕੀਤੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ। ਇਹ ਵੀਡੀਓ ਵਿੱਚ ਪਾਣੀ ’ਤੇ ਝੱਗ ਦੀ ਪਰਤ ਚਾਰੇ ਪਾਸੇ ਤੈਰਦੀ ਹੋਈ ਦਿਖਾਈ ਦੇ ਰਹੀ ਹੈ।

‘ਆਪ’ ਦੇ ਦਿੱਲੀ ਕਨਵੀਨਰ ਸੌਰਭ ਭਾਰਦਵਾਜ ਨੇ ‘ਐਕਸ’ ਉੱਤੇ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ ਬਿਹਾਰ ਚੋਣਾਂ ਖ਼ਤਮ ਹੋ ਗਈਆਂ ਹਨ। ਹੁਣ ਭਾਜਪਾ ਸਰਕਾਰ ਦੀ ਯਮੁਨਾ ਨਦੀ ਨੂੰ ਸਾਫ਼ ਕਰਨ ਦੀ ਚਾਲਬਾਜ਼ੀ ਖ਼ਤਮ ਹੋ ਗਈ ਹੈ। ਹੁਣ ਯਮੁਨਾ ਨਦੀ ਵਿੱਚ ਹਰ ਪਾਸੇ ਸਿਰਫ਼ ਝੱਗ ਦਿਖਾਈ ਦਿੰਦੀ ਹੈ। ‘ਆਪ’ ਨੇ ਇੱਕ ਵਾਰ ਫਿਰ ਕਾਲਿੰਦੀ ਕੁੰਜ ਵਿੱਚ ਯਮੁਨਾ ਨਦੀ ਨੂੰ ਝੱਗ ਨਾਲ ਢਕਿਆ ਦਿਖਾ ਕੇ ਭਾਜਪਾ ਸਰਕਾਰ ਦੀ ਸਫ਼ਾਈ ਮੁਹਿੰਮ ਦੇ ਪਾਜ ਉਧੇੜੇ ਹਨ।

Advertisement

ਇਸ ਦੌਰਾਨ ਕਾਲਿੰਦੀ ਕੁੰਜ ਪਹੁੰਚੇ ਵਿਧਾਇਕ ਸੰਜੀਵ ਝਾਅ ਨੇ ਕਿਹਾ ਕਿ ਉੱਪਰੋਂ ਯਮੁਨਾ ਨਦੀ ਦਾ ਦ੍ਰਿਸ਼ ਸੁੰਦਰ ਦਿਖਾਈ ਦਿੰਦਾ ਹੈ ਪਰ ਇਹ ਚਿੱਟੀ ਚਾਦਰ ਅਸਲ ਵਿੱਚ ਯਮੁਨਾ ਨੂੰ ਢਕਣ ਵਾਲੇ ਭਾਜਪਾ ਸਰਕਾਰ ਦੇ ਪਾਪਾਂ ਦੀ ਇੱਕ ਪਰਤ ਹੈ। ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਭਾਜਪਾ ਨੇ ਛੇ ਮਹੀਨਿਆਂ ਦੇ ਅੰਦਰ ਯਮੁਨਾ ਨੂੰ ਪੂਰੀ ਤਰ੍ਹਾਂ ਸਾਫ਼ ਕਰਨ ਦਾ ਵਾਅਦਾ ਕੀਤਾ ਸੀ ਪਰ ਹਾਲ ਹੀ ਵਿੱਚ ਛਠ ਪੂਜਾ ਹੋਈ ਅਤੇ ਹੁਣ ਨਦੀ ਬੁਰੀ ਹਾਲਤ ਵਿੱਚ ਹੈ। ਉਨ੍ਹਾਂ ਕਿਹਾ ਕਿ ਝੱਗ ਦੀ ਚਿੱਟੀ ਚਾਦਰ ਨੂੰ ਹਟਾਉਣ ਲਈ 25 ਦਿਨ ਪਹਿਲਾਂ ਰਸਾਇਣਾਂ ਦੇ ਛਿੜਕਾਅ ਅਤੇ ਕਿਸ਼ਤੀਆਂ ਨਾਲ ਸਫ਼ਾਈ ਮੁਹਿੰਮ ਚਲਾਈ ਗਈ ਸੀ।

ਇਸ ਦੌਰੇ ਦੌਰਾਨ ਵਿਧਾਇਕ ਕੁਲਦੀਪ ਕੁਮਾਰ ਨੇ ਕਿਹਾ ਕਿ ਯਮੁਨਾ ਨਦੀ ‘ਬਰਫ਼’ ਨਾਲ ਢਕ ਗਈ ਹੈ। ਭਾਜਪਾ ਦੀ ਚਾਰ-ਇੰਜਣ ਵਾਲੀ ਸਰਕਾਰ ਨੇ ਨਦੀ ਨੂੰ ਇੱਕ ਅਜਿਹੀ ਸਥਿਤੀ ਵਿੱਚ ਲਿਆਂਦਾ ਹੈ ਜਿੱਥੇ ਇਹ ਪੂਰੀ ਤਰ੍ਹਾਂ ‘ਬਰਫ਼’ ਦੀ ਚਿੱਟੀ ਚਾਦਰ ਨਾਲ ਢਕੀ ਹੋਈ ਜਾਪਦੀ ਹੈ। ਦਿੱਲੀ ਵਿੱਚ ਇੰਨੀ ਠੰਢ ਹੈ ਕਿ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਬਰਫ਼ ਪੈ ਰਹੀ ਹੋਵੇ। ਹੁਣ ਸਾਨੂੰ ਪਤਾ ਲੱਗਾ ਹੈ ਕਿ ਇਨ੍ਹਾਂ ਭਾਜਪਾ ਦੇ ਝੂਠੇ ਵਾਅਦਿਆਂ ਨੇ ਯਮੁਨਾ ਨੂੰ ਇਸ ਹਾਲਤ ਵਿੱਚ ਲਿਆਂਦਾ ਹੈ।

Advertisement
Show comments