ਕਾਲਜ ਵਿੱਚ ਵਿਸ਼ਵ ਓਜ਼ੋਨ ਦਿਵਸ ਮਨਾਇਆ
ਇੱਥੋਂ ਦੇ ਗੁਰੂ ਨਾਨਕ ਖਾਲਸਾ ਕਾਲਜ ਦੇ ਗੁਰੂ ਹਰ ਰਾਏ ਜੀ ਈਕੋ-ਕਲੱਬ ਅਤੇ ਜੀਵ ਵਿਗਿਆਨ ਵਿਭਾਗ ਵੱਲੋਂ ਵਿਸ਼ਵ ਓਜ਼ੋਨ ਦਿਵਸ ਮਨਾਇਆ ਗਿਆ। ਇਹ ਸਮਾਗਮ ਆਈ.ਕਿਊ.ਏ.ਸੀ ਅਤੇ ਸੋਸ਼ਲ ਵਰਕਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਫ਼ਲਤਾਪੂਰਵਕ ਸਿਰੇ ਚੜ੍ਹਿਆ।
ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ ਅਤੇ ਇਸ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਵਿਦਿਆਰਥੀਆਂ ਨੂੰ ਓਜ਼ੋਨ ਦੀਆਂ ਪਰਤਾਂ ਦੇ ਨੁਕਸਾਨ ਅਤੇ ਉਸ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਓਜ਼ੋਨ ਪਰਤਾਂ ਦੀ ਰਿਕਵਰੀ ਇਸ ਗੱਲ ਦਾ ਸਬੂਤ ਹੈ ਕਿ ਵੱਡੇ ਸੰਕਟਾਂ ਨੂੰ ਵਿਸ਼ਵ ਏਕਤਾ ਰਾਹੀਂ ਹੱਲ ਕੀਤਾ ਜਾ ਸਕਦਾ ਹੈ। ਡਾ. ਦਲਜੀਤ ਕੌਰ, ਸੰਯੁਕਤ ਸਕੱਤਰ, ਇੰਡੀਅਨ ਪਲਪ ਐਂਡ ਪੇਪਰ ਟੈਕਨੀਕਲ ਐਸੋਸੀਏਸ਼ਨ, ਸਹਾਰਨਪੁਰ ਮੁੱਖ ਬੁਲਾਰੇ ਵੱਜੋਂ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਓਜ਼ੋਨ ਸੰਕਟ, ਓਜ਼ੋਨ ਪਰਤ ਦੀ ਕਮੀ ਦੇ ਨਤੀਜਿਆਂ ਅਤੇ ਇਸ ਨੂੰ ਕੰਟਰੋਲ ਕਰਨ ਦੇ ਉਪਰਾਲਿਆਂ ਬਾਰੇ ਦੱਸਿਆ। ਸਮਾਗਮ ਦਾ ਸੰਚਾਲਨ ਅਤੇ ਸਵਾਗਤ ਭਾਸ਼ਣ ਡਾ. ਵਰਸ਼ਾ ਨਿਗਮ ਨੇ ਕੀਤਾ ਅਤੇ ਧੰਨਵਾਦ ਡਾ. ਨੀਲਮ ਬਹਿਲ ਨੇ ਪੇਸ਼ ਕੀਤਾ। ਇਸ ਮੌਕੇ ਡਾ. ਸਾਹਿਬ ਸਿੰਘ, ਡਾ. ਹੇਮੰਤ ਮਿਸ਼ਰਾ, ਡਾ. ਗਿਆਨ ਭੂਸ਼ਣ, ਡਾ. ਨੀਨਾ ਪੁਰੀ, ਡਾ. ਅਮਨਦੀਪ ਕੌਰ, ਡਾ. ਨਿਧੀ ਮਹੇਂਦਰੂ ਅਤੇ ਯਾਸਮੀਨ ਮੌਜੂਦ ਸਨ। ਕਾਲਜ ਦੀ ਗਵਰਨਿੰਗ ਬਾਡੀ ਦੇ ਚੇਅਰਮੈਨ ਰਣਦੀਪ ਸਿੰਘ ਜੌਹਰ ਨੇ ਸਮਾਗਮ ਦੇ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਦੇ ਵਿਕਾਸ ਲਈ ਅਜਿਹੇ ਪ੍ਰੋਗਰਾਮ ਸਮੇਂ-ਸਮੇਂ ’ਤੇ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।