ਰਹਿੰਦ-ਖੂੰਹਦ ਦੀ ਸਮੱਸਿਆ ’ਤੇ ਵਰਕਸ਼ਾਪ
ਆਰੀਆ ਕੰਨਿਆ ਕਾਲਜ ਵਿੱਚ ਕਚਰੇ ਤੋਂ ਸੋਨਾ ਵਿਸ਼ੇ ’ਤੇ ਇੱਕ ਵਰਕਸ਼ਾਪ ਕਰਵਾਈ ਗਈ, ਜਿਸ ਵਿੱਚ ਬਤੌਰ ਮੁੱਖ ਬੁਲਾਰੀ ਜੀਵ ਵਿਗਿਆਨ ਵਿਭਾਗ ਦੀ ਮੁਖੀ ਜੋਤੀ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਵੱਧ ਰਹੇ ਪ੍ਰਦੂਸ਼ਣ ਅਤੇ ਰਹਿੰਦ-ਖੂਹੰਦ ਦੀ ਸਮੱਸਿਆ ਨੇ ਮਨੁੱਖੀ ਜੀਵਨ ਅਤੇ ਵਾਤਾਵਰਨ ਦੋਹਾਂ ਨੂੰ ਪ੍ਰਭਾਵਿਤ ਕੀਤਾ ਹੈ। ਜੇਕਰ ਇਸ ਰਹਿੰਦ-ਖੂੰਹਦ ਦਾ ਸਹੀ ਢੰਗ ਨਾਲ ਪ੍ਰਬੰਧਨ ਕੀਤਾ ਜਾਏ ਤਾਂ ਇਹ ਸੋਨੇ ਵਾਂਗ ਕੀਮਤੀ ਸਾਬਤ ਹੋ ਸਕਦੀ ਹੈ। ਵਰਕਸ਼ਾਪ ਵਿੱਚ ਰਹਿੰਦ-ਖੂੰਹਦ ਦੀਆਂ ਕਿਸਮਾਂ ਜਿਵੇਂ ਕਿ ਗਿੱਲਾ ਅਤੇ ਸੁੱਕਾ ਰਹਿੰਦ-ਖੂੰਹਦ ਅਤੇ ਖਾਦ ਬਣਾਉਣ ਦੇ ਤਰੀਕੇ ਸ਼ਾਮਲ ਸਨ। ਪਲਾਸਟਿਕ, ਕੱਚ ਅਤੇ ਧਾਤ ਦੇ ਰਹਿੰਦ-ਖੂੰਹਦ ਨੂੰ ਰੀਸਾਈਕਲ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਨੂੰ ਨਵੇਂ ਉਤਪਾਦਾਂ ਵਿੱਚ ਬਦਲਣ ਬਾਰੇ ਵੀ ਦੱਸਿਆ ਗਿਆ। ਕਈ ਵਿਦਿਆਰਥਣਾਂ ਨੇੇ ਇਸ ਵਰਕਸ਼ਾਪ ਵਿੱਚ ਹਿੱਸਾ ਲਿਆ। ਕਾਲਜ ਦੀ ਪ੍ਰਿੰਸੀਪਲ ਪ੍ਰੋ. ਆਰਤੀ ਤ੍ਰੇਹਨ ਨੇ ਦੱਸਿਆ ਕਿ ਸਹੀ ਤਕਨਾਲੋਜੀ ਅਤੇ ਥੋੜ੍ਹੀ ਜੇਹੀ ਕੋਸ਼ਿਸ਼ ਨਾਲ ਰਹਿੰਦ-ਖੂੰਹਦ ਨੂੰ ਖਾਦ, ਸਜਾਵਟੀ ਵਸਤੂਆਂ ਅਤੇ ਨਵੇਂ ਉਤਪਾਦਾਂ ਵਿੱਚ ਬਦਲਣ ਨਾਲ ਨਾ ਸਿਰਫ ਵਾਤਾਵਰਨ ਦੀ ਰੱਖਿਆ ਕੀਤੀ ਜਾ ਸਕਦੀ ਹੈ, ਸਗੋਂ ਆਰਥਿਕ ਲਾਭ ਵੀ ਪੈਦਾ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਕਚਰੇ ਤੋਂ ਸੋਨਾ ਸੱਚਮੁੱਚ ਇੱਕ ਵਿਹਾਰਕ ਪਹਿਲਕਦਮੀ ਹੈ। ਜੇਕਰ ਸਮਾਜ ਇਸ ਦਿਸ਼ਾ ਵੱਲ ਕਦਮ ਚੁੱਕਦਾ ਹੈ ਤਾਂ ਪ੍ਰਦੂਸ਼ਣ ਘੱਟ ਜਾਏਗਾ ਅਤੇ ਟਿਕਾਊ ਵਿਕਾਸ ਦਾ ਰਾਹ ਪੱਧਰਾ ਹੋਵੇਗਾ।