ਈ-ਵੇਸਟ ਪ੍ਰਬੰਧਨ ਬਾਰੇ ਵਰਕਸ਼ਾਪ
ਆਰੀਆ ਕੰਨਿਆ ਕਾਲਜ ਦੇ ਸਮੁੱਚੇ ਕੰਪਿਊਟਰ ਸਾਇੰਸ ਵਿਭਾਗ ਦੀ ਯੋਗ ਅਗਵਾਈ ਹੇਠ ਈ-ਵੇਸਟ ਮੈਨੇਜਮੈਂਟ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ, ਜਿਸ ਦਾ ਉਦਘਾਟਨ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤ੍ਰੇਹਨ ਨੇ ਕੀਤਾ। ਡਾ. ਆਰਤੀ ਨੇ ਵਿਦਿਆਰਥਣਾਂ ਨੂੰ ਇਲੈਕਟ੍ਰੋਨਿਕ ਕੂੜੇ ਦੇ ਮਾੜੇ ਪ੍ਰਭਾਵਾਂ...
Advertisement
ਆਰੀਆ ਕੰਨਿਆ ਕਾਲਜ ਦੇ ਸਮੁੱਚੇ ਕੰਪਿਊਟਰ ਸਾਇੰਸ ਵਿਭਾਗ ਦੀ ਯੋਗ ਅਗਵਾਈ ਹੇਠ ਈ-ਵੇਸਟ ਮੈਨੇਜਮੈਂਟ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ, ਜਿਸ ਦਾ ਉਦਘਾਟਨ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤ੍ਰੇਹਨ ਨੇ ਕੀਤਾ। ਡਾ. ਆਰਤੀ ਨੇ ਵਿਦਿਆਰਥਣਾਂ ਨੂੰ ਇਲੈਕਟ੍ਰੋਨਿਕ ਕੂੜੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ। ਇਸ ਦੇ ਸੁਰੱਖਿਅਤ ਨਿਬੇੜੇ ਅਤੇ ਰੀ-ਸਾਈਕਲਿੰਗ ਬਾਰੇ ਸਿੱਖਣ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ। ਵਿਦਿਆਰਥਣਾਂ ਨੂੰ ਦੱਸਿਆ ਗਿਆ ਕਿ ਪੁਰਾਣੇ ਮੋਬਾਈਲ ਫ਼ੋਨ, ਕੰਪਿਊਟਰ, ਬੈਟਰੀਆਂ ਅਤੇ ਇਲੈਕਟ੍ਰੋਨਿਕ ਉਪਕਰਣਾਂ ਨੂੰ ਸੁੱਟਣ ਦੀ ਬਜਾਏ ਉਨ੍ਹਾਂ ਨੂੰ ਰੀ-ਸਾਈਕਲਿੰਗ ਕੇਂਦਰਾਂ ਵਿੱਚ ਭੇਜਣਾ ਚਾਹੀਦਾ ਹੈ, ਕਿਉਂਕਿ ਈ-ਕੂੜੇ ਤੋਂ ਕੀਮਤੀ ਧਾਤਾਂ ਵੀ ਕੱਢੀਆਂ ਜਾ ਸਕਦੀਆਂ ਹਨ। ਵਰਕਸ਼ਾਪ ਦੌਰਾਨ ਤਿੰਨ ਪ੍ਰਮੁੱਖ ਗਤੀਵਿਧੀਆਂ ਕਰਵਾਈਆਂ ਗਈਆਂ।
Advertisement
Advertisement