ਔਰਤ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
ਪੱਤਰ ਪ੍ਰੇਰਕ ਜੀਂਦ, 11 ਮਈ ਪਿੰਡ ਮੰਗਲਪੁਰ ਵਿੱਚ ਇੱਕ ਔਰਤ ਨੇ ਫਾਹਾ ਲੈ ਕੇ ਜਾਨ ਦੇ ਦਿੱਤੀ। ਜਾਣਕਾਰੀ ਅਨੁਸਾਰ ਔਰਤ ਦੇ ਮਾਪੇ ਪੱਖ ਮੰਗਲਪੁਰ ਵਾਸੀ ਸਤਿਆਵਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਆਸ਼ੂ ਦਾ ਵਿਆਹ ਕਈ ਸਾਲ ਪਹਿਲਾਂ ਪਿੰਡ...
Advertisement
ਪੱਤਰ ਪ੍ਰੇਰਕ
ਜੀਂਦ, 11 ਮਈ
Advertisement
ਪਿੰਡ ਮੰਗਲਪੁਰ ਵਿੱਚ ਇੱਕ ਔਰਤ ਨੇ ਫਾਹਾ ਲੈ ਕੇ ਜਾਨ ਦੇ ਦਿੱਤੀ। ਜਾਣਕਾਰੀ ਅਨੁਸਾਰ ਔਰਤ ਦੇ ਮਾਪੇ ਪੱਖ ਮੰਗਲਪੁਰ ਵਾਸੀ ਸਤਿਆਵਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਆਸ਼ੂ ਦਾ ਵਿਆਹ ਕਈ ਸਾਲ ਪਹਿਲਾਂ ਪਿੰਡ ਪਿੱਪਲਥਾ ਵਾਸੀ ਅਨਿਲ ਦੇ ਨਾਲ ਹੋਇਆ ਸੀ। ਸਤਿਆਵਾਨ ਨੇ ਕਿਹਾ ਕਿ ਉਨ੍ਹਾਂ ਦੀ ਧੀ ਆਸ਼ੂ ਅਤੇ ਜਵਾਈ ਅਨਿਲ ਵਿਚਕਾਰ ਝਗੜਾ ਰਹਿੰਦਾ ਸੀ ਜਿਸ ਦੇ ਚੱਲਦੇ ਉਨ੍ਹਾਂ ਦੀ ਧੀ ਨੇ ਫਾਹਾ ਲੈ ਕੇ ਖੁਦਕਸ਼ੀ ਕੀਤੀ ਹੈ। ਦੂਜੇ ਪਾਸੇ ਮ੍ਰਿਤਕਾ ਦੀ ਸੱਸ ਨੇ ਕਿਹਾ ਕਿ ਆਸ਼ੂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ, ਜਿਸ ਦੀ ਦਵਾਈ ਚੱਲ ਰਹੀ ਹੈ। ਉਸ ਨੇ ਕਰੀਬ 7-8 ਸਾਲ ਪਹਿਲਾਂ ਵੀ ਖੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਵੇਲੇ ਉਸ ਨੂੰ ਬਚਾਅ ਲਿਆ ਸੀ। ਇਸ ਵਾਰ ਉਸ ਨੇ ਉਪਰ ਬਣੇ ਕਮਰੇ ਵਿੱਚ ਫਾਹਾ ਲੈ ਲਿਆ। ਪੁਲੀਸ ਨੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
Advertisement
