ਰੈੱਡ ਕਰਾਸ ਸੁਸਾਇਟੀ ਦਾ ਸਿਖਲਾਈ ਕੈਂਪ
ਗੀਤਾ ਗਿਆਨ ਸੰਸਥਾਨਮ ਕੁਰੂਕਸ਼ੇਤਰ ਵਿੱਚ ਜੂਨੀਅਰ ਰੈੱਡ ਕਰਾਸ ਸਿਖਲਾਈ ਕੈਂਪ ਦਾ ਉਦਘਾਟਨ ਅੱਜ ਗੀਤਾ ਮਨੀਸ਼ੀ ਸਵਾਮੀ ਗਿਆਨਾ ਨੰਦ ਅਤੇ ਭਾਰਤੀ ਰੈੱਡ ਕਰਾਸ ਸੁਸਾਇਟੀ ਦੇ ਜਨਰਲ ਸਕੱਤਰ ਡਾ. ਸੁਨੀਲ ਕੁਮਾਰ ਨੇ ਕੀਤਾ। ਸੂਬੇ ਦੇ 17 ਜ਼ਿਲ੍ਹਿਆਂ ਦੇ ਵਿਦਿਆਰਥੀ ਕੈਂਪ ਵਿੱਚ ਹਿੱਸਾ...
Advertisement
ਗੀਤਾ ਗਿਆਨ ਸੰਸਥਾਨਮ ਕੁਰੂਕਸ਼ੇਤਰ ਵਿੱਚ ਜੂਨੀਅਰ ਰੈੱਡ ਕਰਾਸ ਸਿਖਲਾਈ ਕੈਂਪ ਦਾ ਉਦਘਾਟਨ ਅੱਜ ਗੀਤਾ ਮਨੀਸ਼ੀ ਸਵਾਮੀ ਗਿਆਨਾ ਨੰਦ ਅਤੇ ਭਾਰਤੀ ਰੈੱਡ ਕਰਾਸ ਸੁਸਾਇਟੀ ਦੇ ਜਨਰਲ ਸਕੱਤਰ ਡਾ. ਸੁਨੀਲ ਕੁਮਾਰ ਨੇ ਕੀਤਾ। ਸੂਬੇ ਦੇ 17 ਜ਼ਿਲ੍ਹਿਆਂ ਦੇ ਵਿਦਿਆਰਥੀ ਕੈਂਪ ਵਿੱਚ ਹਿੱਸਾ ਲੈ ਰਹੇ ਹਨ। ਅੱਜ ਸਵੇਰ ਦੀ ਸਭਾ ਝੰਡਾ ਲਹਿਰਾਉਣ ਨਾਲ ਹੋਈ। ਇਸ ਦੌਰਾਨ ਗੀਤਾ ਮਨੀਸ਼ੀ ਸੁਆਮੀ ਗਿਆਨਾ ਨੰਦ ਨੇ ਕਿਹਾ ਕਿ ਚੰਗੇ ਤੇ ਮਾੜੇ ਵਿਚ ਫਰਕ ਦੇਖਣ ਲਈ ਆਪਣਾ ਜਮੀਰ ਜਗਾਉਣ ਦੀ ਲੋੜ ਹੈ। ਡਾ. ਸੁਨੀਲ ਕੁਮਾਰ ਨੇ ਕਿਹਾ ਕਿ ਕੈਂਪ ਵਿੱਚ ਜੂਨੀਅਰ ਰੈੱਡ ਕਰਾਸ ਦੇ ਇਤਿਹਾਸ, ਖੂਨਦਾਨ, ਸੀ ਪੀ ਪੀ ਆਰ, ਮੁੱਢਲੀ ਸਹਾਇਤਾ ਦੀ ਸਿਖਲਾਈ ਤੇ ਵੱਖ-ਵੱਖ ਤਰੀਕਿਆਂ ਰਾਹੀਂ ਲੋਕ ਭਲਾਈ ਦੇ ਸੁਨੇਹੇ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਇਸ ਮੌਕੇ ਡਾਇਰੈਕਟਰ ਵਿਨੀਤ ਗਾਬਾ ਤੇ ਸੁਮਨ ਬਾਲਾ ਮੌਜੂਦ ਸਨ।
Advertisement
Advertisement
