ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਿਤਾ ਵੱਲੋਂ ਝਿਡ਼ਕਣ ’ਤੇ ਨੌਜਵਾਨ ਨੇ ਫਾਹਾ ਲਿਆ

ਪੱਤਰ ਪ੍ਰੇਰਕ ਟੋਹਾਣਾ, 3 ਜੁਲਾਈ ਪਿੰਡ ਬੈਜਲਪੁਰ ਵਿੱਚ ਅੱਜ ਇੱਕ ਨਾਬਾਲਗ ਨੇ ਆਪਣੇ ਘਰ ’ਚ ਫਾਹਾ ਲੈ ਕੇ ਜਾਨ ਦੇ ਦਿੱਤੀ। ਮ੍ਰਿਤਕ ਦੀ ਪਛਾਣ ਕੌਸ਼ਲ (17) ਵਜੋਂ ਹੋਈ ਹੈ। ਉਹ 12ਵੀਂਂ ਜਮਾਤ ਦਾ ਵਿਦਿਆਰਥੀ ਸੀ। ਪਿਤਾ ਮੁਤਾਬਕ ਉਸ ਨੇ ਕੌਸ਼ਲ...
Advertisement

ਪੱਤਰ ਪ੍ਰੇਰਕ

ਟੋਹਾਣਾ, 3 ਜੁਲਾਈ

Advertisement

ਪਿੰਡ ਬੈਜਲਪੁਰ ਵਿੱਚ ਅੱਜ ਇੱਕ ਨਾਬਾਲਗ ਨੇ ਆਪਣੇ ਘਰ ’ਚ ਫਾਹਾ ਲੈ ਕੇ ਜਾਨ ਦੇ ਦਿੱਤੀ। ਮ੍ਰਿਤਕ ਦੀ ਪਛਾਣ ਕੌਸ਼ਲ (17) ਵਜੋਂ ਹੋਈ ਹੈ। ਉਹ 12ਵੀਂਂ ਜਮਾਤ ਦਾ ਵਿਦਿਆਰਥੀ ਸੀ। ਪਿਤਾ ਮੁਤਾਬਕ ਉਸ ਨੇ ਕੌਸ਼ਲ ਨੂੰ ਘੱਟ ਖੇਡਣ ਅਤੇ ਪੜ੍ਹਾਈ ਵੱਲ ਜ਼ਿਆਦਾ ਧਿਆਨ ਦੇਣ ਲਈ ਝਿਡ਼ਕਿਆ ਸੀ। ਜਾਣਕਾਰੀ ਅਨੁਸਾਰ ਅੱਜ ਕੌਸ਼ਲ ਦੇ ਪਿਤਾ ਸੁਰਜੀਤ ਅਤੇ ਮਾਤਾ ਕੰਮ ’ਤੇ ਚਲੇ ਗਏ। ਕੁੱਝ ਦੇਰ ਬਾਅਦ ਉਸ ਦੀ ਛੋਟੀ ਭੈਣ ਨੇ ਭਰਾ ਕੌਸ਼ਲ ਨੂੰ ਆਵਾਜ਼ਾਂ ਮਾਰੀਆਂ ਤਾਂ ਉਸ ਨੇ ਕੋਈ ਆਵਾਜ਼ ਨਾ ਦਿੱਤੀ। ਉਸ ਨੇ ਜਦੋਂ ਉਪਰ ਜਾ ਕੇ ਦੇਖਿਆ ਤਾਂ ਉਥੇ ਉਸ ਦੀ ਲਾਸ਼ ਲਟਕ ਰਹੀ ਸੀ। ਇਸ ਮਗਰੋਂ ਤੁਰੰਤ ਉਸ ਨੇ ਆਪਣੇ ਮਾਤਾ-ਪਿਤਾ ਨੂੰ ਫੋਨ ਕੀਤਾ ਅਤੇ ਉਨ੍ਹਾਂ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਤੇ ਲਾਸ਼ ਕਬਜ਼ੇ ’ਚ ਲੈਣ ਮਗਰੋਂ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ ਹੈ।

Advertisement
Tags :
ਝਿਡ਼ਕਣਨੌਜਵਾਨਪਿਤਾਫਾਹਾਵੱਲੋਂ