ਸਾਈਕਲ ਤੇ ਰੱਥ ਯਾਤਰਾ ਦਾ ਸਵਾਗਤ
ਮਹਾਰਾਸ਼ਟਰ ਤੋਂ ਸ਼ੁਰੂ ਹੋਈ ਸਾਈਕਲ ਅਤੇ ਰੱਥ ਯਾਤਰਾ ਅੱਜ ਰਤੀਆ ਪਹੁੰਚੀ। ਨਾਮਦੇਵ ਦਰਜ਼ੀ ਭਾਈਚਾਰੇ ਤੋਂ ਇਲਾਵਾ ਸ਼ਹਿਰ ਦੇ ਕਈ ਪ੍ਰਮੁੱਖ ਨਾਗਰਿਕਾਂ ਨੇ ਯਾਤਰਾ ਦਾ ਸਵਾਗਤ ਕੀਤਾ ਅਤੇ ਭਗਵਾਨ ਵਿੱਠਲ ਅਤੇ ਨਾਮਦੇਵ ਜੀ ਦਾ ਆਸ਼ੀਰਵਾਦ ਲਿਆ। ਯਾਤਰਾ ਦਾ ਮੁੱਖ ਉਦੇਸ਼ ਸ਼ਾਂਤੀ ਤੇ ਭਾਈਚਾਰੇ ਨੂੰ ਉਤਸ਼ਾਹਿਤ ਕਰਨਾ ਹੈ। ਯਾਤਰਾ ਦੀ ਅਗਵਾਈ ਸੂਰਿਆਕਾਂਤ ਬਾਈਸੇ ਅਤੇ ਮਨੋਜ ਮੰਡੇ ਕਰ ਰਹੇ ਹਨ। 100 ਤੋਂ ਵੱਧ ਨਾਮਦੇਵ ਸ਼ਰਧਾਲੂ ਸ਼ਹਿਰਾਂ ਅਤੇ ਪਿੰਡਾਂ ਵਿੱਚ ਨਾਮਦੇਵ ਜੀ ਦੇ ਸੰਦੇਸ਼ ਦਾ ਪ੍ਰਚਾਰ ਕਰ ਰਹੇ ਹਨ। ਇਸ ਮੌਕੇ ਸੰਤ ਸ਼੍ਰੋਮਣੀ ਨਾਮਦੇਵ ਸਭਾ ਦੇ ਪ੍ਰਧਾਨ ਹਰਦੇਵ ਸਿੰਘ, ਸਕੱਤਰ ਹਰੀ ਸਿੰਘ, ਖਜ਼ਾਨਚੀ ਕਰਨੈਲ ਸਿੰਘ ਸਾਗੂ, ਬਲਦੇਵ ਸਿੰਘ, ਗੁਰਨਾਮ ਸਿੰਘ, ਲਾਭ ਸਿੰਘ, ਸੁਖਪਾਲ ਸਿੰਘ, ਜਸਵੰਤ ਸਿੰਘ, ਮਹਿੰਦਰ ਸਿੰਘ, ਪ੍ਰੀਤਪਾਲ ਸਿੰਘ, ਦੀਪੀ ਸਿੰਘ, ਮਲਕੀਤ ਸਿੰਘ, ਰਾਮ ਸਿੰਘ, ਕੁਲਵੰਤ ਸਿੰਘ, ਨਛੱਤਰ ਸਿੰਘ, ਸ਼ਰਮਾ ਚੰਦ ਲਾਲੀ ਅਤੇ ਹੋਰ ਬਹੁਤ ਸਾਰੇ ਪਤਵੰਤੇ ਮੌਜੂਦ ਸਨ। ਸ਼ਰਮਾ ਚੰਦ ਲਾਲੀ ਨੇ ਦੱਸਿਆ ਕਿ ਰਤੀਆ ਵਿੱਚਆਰਾਮ ਕਰਨ ਉਪਰੰਤ ਇਹ ਰੱਥ ਯਾਤਰਾ ਫਤਿਹਾਬਾਦ ਤੋਂ ਪੰਜਾਬ ਲਈ ਰਵਾਨਾ ਹੋ ਕੇ 25 ਨਵੰਬਰ ਨੂੰ ਪੰਜਾਬ ਦੇ ਘੁਮਾਣ ਵਿੱਚ ਪਹੁੰਚੇਗੀ।
ਇਸ ਯਾਤਰਾ ਵਿੱਚ ਕੌਮੀ ਪੁਰਸਕਾਰ ਜੇਤੂ ਸੀਨੀਅਰ ਸਾਈਕਲਿਸਟ ਸਤੀਸ਼ ਜਾਧਵ, ਦਿਨੇਸ਼ ਨਿਕੁੰਭ, ਸੁਧਾਕਰ ਸੋਨਾਵਣੇ, ਭਰਤ ਕੁਮਾਰ, ਸੁਵਰਨਾ ਅਰਸ਼, ਹਰਸ਼ਲ ਸੂਰੋਦਯ, ਸੁਰੇਸ਼ ਸਾਪਕਾ, ਸੋਮਨਾਥ ਕਰੰਜਕਰ ਅਤੇ ਸਭ ਤੋਂ ਛੋਟੀ ਉਮਰ ਦੇ ਸ਼ਰਧਾਲੂ ਸਮਰਥ ਅਮਲੇ ਸ਼ਾਮਲ ਹਨ।
ਇਹ ਯਾਤਰਾ ਮਹਾਰਾਸ਼ਟਰ ਤੋਂ ਗੁਜਰਾਤ, ਰਾਜਸਥਾਨ ਅਤੇ ਹਰਿਆਣਾ ਤੋਂ ਹੁੰਦੀ ਹੋਈ ਘੁਮਾਣ ਸਾਹਿਬ ਪੰਜਾਬ ਪਹੁੰਚੇਗੀ ਜਿੱਥੇ ਸਵਾਗਤ ਲਈ ਤਿਆਰੀਆਂ ਜਾਰੀ ਹਨ।
