ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਾਣੀ ਦਾ ਨਿਕਾਸ ਨਾ ਹੋਣ ਕਾਰਨ ਨਿੱਜੀ ਸਕੂਲ ’ਚ ਵੜ੍ਹਿਆ ਪਾਣੀ

ਪ੍ਰਬੰਧਕਾਂ ਨੂੰ ਸਕੂਲ ’ਚ ਕਰਨੀ ਪਈ ਛੁੱਟੀ; ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਨਹੀਂ ਹੋਈ ਕੋਈ ਕਾਰਵਾਈ: ਪ੍ਰਬੰਧਕ
Advertisement

ਕਰਮਜੀਤ ਸਿੰਘ ਚਿੱਲਾ

ਬਨੂੜ, 14 ਜੁਲਾਈ

Advertisement

ਪਿਛਲੇ ਕੁੱਝ ਦਿਨਾਂ ਤੋਂ ਬਨੂੜ ਸ਼ਹਿਰ ਵਿਚ ਹੋ ਰਹੀ ਲਗਾਤਾਰ ਬਰਸਾਤ ਕਾਰਨ ਅਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਸ਼ਹਿਰ ਦੇ ਸ਼ਿਵਾਲਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਾਣੀ ਭਰ ਗਿਆ। ਸਕੂਲ ਵਿੱਚ ਖੜ੍ਹੇ ਪਾਣੀ ਕਾਰਨ ਸਕੂਲ ਪ੍ਰਬੰਧਕਾਂ ਨੂੰ ਅੱਜ ਸਕੂਲ ਵਿਚ ਛੁੱਟੀ ਕਰਨੀ ਪਈ।

ਕੌਮੀ ਮਾਰਗ ਤੋਂ ਸ਼ਿਵਾਲਿਕ ਸਕੂਲ ਨੂੰ ਜਾਣ ਵਾਲੀ ਗਲੀ ਅਤੇ ਸਕੂਲ ਦੇ ਗਰਾਊਂਡ ਅਤੇ ਗੇਟ ’ਚ ਭਰੇ ਹੋਏ ਪਾਣੀ ਨੂੰ ਦਿਖਾਉਂਦਿਆਂ ਸਕੂਲ ਦੇ ਚੇਅਰਮੈਨ ਰਮੇਸ਼ ਭਾਰਦਵਾਜ ਅਤੇ ਪ੍ਰਿੰਸੀਪਲ ਸਵੇਤਾ ਸ਼ਰਮਾ ਨੇ ਦੱਸਿਆ ਕਿ ਬਰਸਾਤ ਤੋਂ ਪਹਿਲਾਂ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਪਾਣੀ ਦੀ ਨਿਕਾਸੀ ਲਈ ਨਾਲਿਆਂ ਅਤੇ ਪਾਇਪਾਂ ਦੀ ਸਫ਼ਾਈ ਨਾ ਕਰਾਏ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ, ਜਿਸ ਕਾਰਨ ਪਿਛਲੇ ਚਾਰ ਦਿਨਾਂ ਤੋਂ ਸਕੂਲ ਨੂੰ ਜਾਣ ਵਾਲੀ ਗਲੀ ਅਤੇ ਗਰਾਉਂਡ ਵਿੱਚ ਪਾਣੀ ਭਰਿਆ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਪਾਣੀ ਦੀ ਨਿਕਾਸੀ ਦੇ ਯੋਗ ਪ੍ਰਬੰਧ ਕਰਨ ਲਈ ਸਕੂਲ ਵੱਲੋਂ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਪ੍ਰੰਤੂ ਇਸ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਛੁੱਟੀ ਕਾਰਨ ਸੈਂਕੜੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਸਕੂਲ ਦੇ ਪ੍ਰਬੰਧਕਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਪਾਣੀ ਦੀ ਨਿਕਾਸੀ ਦੇ ਯੋਗ ਪ੍ਰਬੰਧ ਕਰਨ ਦੀ ਮੰਗ ਕੀਤੀ ਤਾਂ ਜੋ ਸਕੂਲੀ ਬੱਚਿਆਂ ਨੂੰ ਹੋ ਰਹੀ ਪਰੇਸ਼ਾਨੀ ਨੂੰ ਦੂਰ ਕੀਤਾ ਜਾ ਸਕੇ।

ਕੌਂਸਲ ਦੀ ਟੀਮ ਨੂੰ ਮੌਕੇ ’ਤੇ ਭੇਜਿਆ: ਈਓ

ਨਗਰ ਕੌਂਸਲ ਬਨੂੜ ਦੇ ਕਾਰਜਸਾਧਕ ਅਫਸਰ ਅਵਤਾਰ ਚੰਦ ਨੇਦੱਸਿਆ ਕਿ ਸ਼ਿਵਾਲਕ ਸਕੂਲ ਨੂੰ ਜਾਣ ਵਾਲੀ ਸੜਕ ਅਤੇ ਗਰਾਊਂਡ ਵਿੱਚ ਬਰਸਾਤ ਦਾ ਪਾਣੀ ਸੀ। ਉਨ੍ਹਾਂ ਕਿਹਾ ਕਿ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਨੂੰ ਮੌਕੇ ’ਤੇ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਸਕੂਲ ਅਤੇ ਗਲੀ ਵਿੱਚ ਪਾਣੀ ਨਹੀਂ ਹੈ ਕੇਵਲ ਜ਼ਿਆਦਾ ਬਰਸਾਤ ਹੋਣ ਮੌਕੇ ਹੀ ਪਾਣੀ ਭਰਦਾ ਹੈ।

Advertisement