ਖਾਦਾਂ ਦੀ ਕਾਲਾਬਾਜ਼ਾਰੀ ਵਿਰੁੱਧ ਸੰਘਰਸ਼ ਦੀ ਚਿਤਾਵਨੀ
ਯਮੁਨਾਨਗਰ ਵਿੱਚ ਕਿਸਾਨਾਂ ਦੀ ਵਰਤੋਂ ਲਈ ਬਣੀਆਂ ਖਾਦਾਂ ਦੀ ਕਾਲਾਬਾਜ਼ਾਰੀ ਕਾਰਨ ਕਿਸਾਨ ਪ੍ਰੇਸ਼ਾਨ ਹਨ। ਕਾਂਗਰਸੀ ਆਗੂ ਸ਼ਿਆਮ ਸੁੰਦਰ ਬੱਤਰਾ ਨੇ ਸਰਕਾਰ ਤੇ ਪ੍ਰਸ਼ਾਸਨ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਖਾਦਾਂ ਵਿੱਚ ਖੁੱਲ੍ਹੀ ਕਾਲਾਬਾਜ਼ਾਰੀ ਹੋ ਰਹੀ ਹੈ...
Advertisement
ਯਮੁਨਾਨਗਰ ਵਿੱਚ ਕਿਸਾਨਾਂ ਦੀ ਵਰਤੋਂ ਲਈ ਬਣੀਆਂ ਖਾਦਾਂ ਦੀ ਕਾਲਾਬਾਜ਼ਾਰੀ ਕਾਰਨ ਕਿਸਾਨ ਪ੍ਰੇਸ਼ਾਨ ਹਨ। ਕਾਂਗਰਸੀ ਆਗੂ ਸ਼ਿਆਮ ਸੁੰਦਰ ਬੱਤਰਾ ਨੇ ਸਰਕਾਰ ਤੇ ਪ੍ਰਸ਼ਾਸਨ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਖਾਦਾਂ ਵਿੱਚ ਖੁੱਲ੍ਹੀ ਕਾਲਾਬਾਜ਼ਾਰੀ ਹੋ ਰਹੀ ਹੈ ਜਿੱਥੇ ਖਾਦ ਦੀ ਥੈਲੀ ਸਰਕਾਰੀ ਦਰ ‘ਤੇ ਮਿਲਣੀ ਚਾਹੀਦੀ ਹੈ, ਉੱਥੇ ਇਹ ਬਾਜ਼ਾਰ ਵਿੱਚ 700 ਤੋਂ 800 ਰੁਪਏ ਵਿੱਚ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਬਜਾਏ ਸਰਕਾਰ ਮੁਨਾਫ਼ਾਖੋਰਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਮਿਲੀਭੁਗਤ ਤੋਂ ਬਿਨਾਂ ਕਾਲਾਬਾਜ਼ਾਰੀ ਸੰਭਵ ਨਹੀਂ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਕਾਲਾਬਾਜ਼ਾਰੀ ਤੁਰੰਤ ਬੰਦ ਨਾ ਕੀਤੀ ਗਈ ਤਾਂ ਕਿਸਾਨ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋਣਗੇ।
Advertisement
Advertisement