ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗੁਰੂਆਂ ਨਾਲ ਸਬੰਧਤ ਦੁਰਲੱਭ ਨਿਸ਼ਾਨੀਆਂ ਤੇ ਅਸਥਾਨਾਂ ਦੇ ਦਰਸ਼ਨ

ਨਵੀਂ ਦਿੱਲੀ (ਨਿੱਜੀ ਪੱਤਰ ਪ੍ਰੇਰਕ): ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਹੁੰਦਿਆਂ ਗੁਰੂ ਗ੍ਰੰਥ ਸਾਹਿਬ ਵਿੱਦਿਆ ਕੇਂਦਰ, ਮਹਿਰੌਲੀ ਦਿੱਲੀ ਵਲੋਂ ਗੁਰੂ ਗ੍ਰੰਥ ਸਾਹਿਬ ਰਿਸੋਰਸ ਸੈਂਟਰ, ਭਾਈ ਵੀਰ ਸਿੰਘ ਸਾਹਿਤ ਸਦਨ ਦੇ ਸਹਿਯੋਗ ਰਾਹੀਂ ਸਦਨ ਦੇ ਡਾਇਰੈਕਟਰ ਡਾ....
Advertisement

ਨਵੀਂ ਦਿੱਲੀ (ਨਿੱਜੀ ਪੱਤਰ ਪ੍ਰੇਰਕ): ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਹੁੰਦਿਆਂ ਗੁਰੂ ਗ੍ਰੰਥ ਸਾਹਿਬ ਵਿੱਦਿਆ ਕੇਂਦਰ, ਮਹਿਰੌਲੀ ਦਿੱਲੀ ਵਲੋਂ ਗੁਰੂ ਗ੍ਰੰਥ ਸਾਹਿਬ ਰਿਸੋਰਸ ਸੈਂਟਰ, ਭਾਈ ਵੀਰ ਸਿੰਘ ਸਾਹਿਤ ਸਦਨ ਦੇ ਸਹਿਯੋਗ ਰਾਹੀਂ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਵਲੋਂ ਅਲੋਪ ਹੋ ਰਹੀ ਸਿੱਖ ਵਿਰਾਸਤ ਬਾਰੇ ਤਿਆਰ ਕੀਤੀ ਗਈ ਪਾਵਰ ਪੁਆਇੰਟ ਪੇਸ਼ਕਾਰੀ ਦਿੱਤੀ ਗਈ। ਇਸ ਵਿੱਚ ਗੁਰੂਆਂ ਨਾਲ ਸਬੰਧਤ ਦੁਰਲਭ ਨਿਸ਼ਾਨੀਆਂ ਦੇ ਦਰਸ਼ਨ ਕਰਾਏ ਗਏ। ਪੁਰਾਤਨ ਨਿਸ਼ਾਨੀਆਂ ’ਚ ਦੁਰਲਭ ਬੀੜਾਂ-ਕਰਤਾਰਪੁਰੀ ਬੀੜ, ਨਨਕਾਣਾ ਸਾਹਿਬ ਸਾਕੇ ਦੀ ਸ਼ਹੀਦੀ ਬੀੜ, 1984 ਵੇਲੇ ਦੀ ਜ਼ਖਮੀ ਬੀੜ ਤੋਂ ਇਲਾਵਾ ਇੰਗਲੈਂਡ ਤੋਂ ਲਿਆਂਦੀਆਂ ਨਿਸ਼ਾਨੀਆਂ ਸ਼ਾਮਲ ਸਨ। ਇਸ ਮੌਕੇ ਵਿਦਿਆ ਕੇਂਦਰ ਵਿੱਚ ‘ਗੁਰੂ ਤੇਗ ਬਹਾਦਰ: ਧਰਮ ਰੱਖਿਅਕ’ ਸਿਰਲੇਖ ਹੇਠ ਟ੍ਰਾਂਸਲਾਈਟ ਚਿੱਤਰ ਪ੍ਰਦਰਸ਼ਨੀ ਵੀ ਲਾਈ ਗਈ। ਇਸ ਦਾ ਉਦਘਾਟਨ ਵਿਦਿਆ ਕੇਂਦਰ ਦੇ ਚੇਅਰਮੈਨ ਹਰਚਰਨ ਸਿੰਘ ਨਾਗ ਨੇ ਕੀਤਾ।

Advertisement
Advertisement