ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਸ਼ਵਕਰਮਾ ਐਸੋਸੀਏਸ਼ਨ ਨੇ 25ਵੀਂ ਵਰ੍ਹੇਗੰਢ ਮਨਾਈ

ਸੁਖਮਨੀ ਸਾਹਿਬ ਦਾ ਪਾਠ ਕਰਵਾਇਆ; ਸਮਾਜ ਸੇਵਕਾਂ ਦਾ ਸਨਮਾਨ ਕੀਤਾ
ਨਵਦੀਪ ਸਿੰਘ ਦਾ ਸਨਮਾਨ ਕਰਦੇ ਹੋਏ ਅਮਰੀਕ ਸਿੰਘ ਭੋਗਲ ਤੇ ਸਾਥੀ। -ਫੋਟੋ: ਕੁਲਵਿੰਦਰ ਕੌਰ
Advertisement

ਫਰੀਦਾਬਾਦ ਦੀ ਰਾਮਗੜ੍ਹੀਆ ਵਿਸ਼ਵਕਰਮਾ ਵੈੱਲਫੇਅਰ ਐਸੋਸੀਏਸ਼ਨ ਨੇ ਆਪਣੇ 25ਵੇਂ ਸਾਲ ਦੇ ਮੁਕੰਮਲ ਹੋਣ ਅਤੇ ਭਗਵਾਨ ਵਿਸ਼ਵਕਰਮਾ ਨੂੰ ਸਮਰਪਿਤ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ। ਇਸ ਮੌਕੇ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ ਅਤੇ ਗੁਰਬਾਣੀ ਦਾ ਆਨੰਦ ਮਾਣਿਆ। ਵੈੱਲਫੇਅਰ ਐਸੋਸੀਏਸ਼ਨ ਹਰਿਆਣਾ ਅਤੇ ਐੱਨ ਸੀ ਆਰ ਦੇ ਵੱਡੀ ਰਾਮਗੜ੍ਹੀਆ ਸੰਸਥਾ ਹੈ।

ਇਸ ਰੂਹਾਨੀ ਸਮਾਗਮ ਵਿੱਚ ਸਹਾਇਕ ਜ਼ਿਲ੍ਹਾ ਅਟਾਰਨੀ ਨਵਦੀਪ ਸਿੰਘ ਅਤੇ ਯੁਵਾ ਨੇਤਾ ਤੇ ਫਰੀਦਾਬਾਦ ਦੇ ਸਾਬਕਾ ਡਿਪਟੀ ਮੇਅਰ ਦੇਵਿੰਦਰ ਚੌਧਰੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਦੋਵਾਂ ਸ਼ਖ਼ਸੀਅਤਾਂ ਦੀ ਲੋਕ ਸੇਵਾ ਅਤੇ ਸਮਾਜਿਕ ਯੋਗਦਾਨ ਨੂੰ ਦੇਖਦਿਆਂ ਐਸੋਸੀਏਸ਼ਨ ਨੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਦੌਰਾਨ ਪ੍ਰਧਾਨ ਜੱਟ ਸਭਾ, ਪ੍ਰਧਾਨ ਕੇਸ਼ਵ ਸਮਾਜ, ਪ੍ਰਧਾਨ ਰਾਮਗੜ੍ਹੀਆ ਸਭਾ ਪੰਜਾਬੀ ਕਲੋਨੀ ਤੇ ਪ੍ਰਧਾਨ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ, ਸੈਕਟਰ 28 ਦੇ ਅਹੁਦੇਦਾਰਾਂ ਨੇ ਹਾਜ਼ਰੀ ਭਰੀ। ਉਨ੍ਹਾਂ ਕਿਹਾ ਕਿ ਨਵਦੀਪ ਸਿੰਘ ਸਮਰਪਣ ਨਾਲ ਸਮਾਜਿਕ ਜ਼ਿੰਮੇਵਾਰੀਆਂ ਨਿਭਾਅ ਰਹੇ ਹਨ। ਐਸੋਸੀਏਸ਼ਨ ਵੱਲੋਂ ਉਨ੍ਹਾਂ ਦੀਆਂ ਇਨ੍ਹਾਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ ਗਈ। ਐਸੋਸੀਏਸ਼ਨ ਦੇ ਚੇਅਰਮੈਨ ਗੁਰੂਚਰਨ ਸਿੰਘ ਭੁੱਲਰ, ਪ੍ਰਧਾਨ ਅਮਰੀਕ ਸਿੰਘ ਭੋਗਲ, ਜਨਰਲ ਸਕੱਤਰ ਭੁਪਿੰਦਰ ਸਿੰਘ ਪਨੇਸਰ, ਖ਼ਜ਼ਾਨਚੀ ਬਲਵਿੰਦਰ ਸਿੰਘ ਭਿੰਦਰ, ਆਡੀਟਰ ਸੁਰਿੰਦਰ ਸਿੰਘ ਸਾਹਮੀ ਅਤੇ ਕਾਰਜਕਾਰਨੀ ਮੈਂਬਰ ਸੁਰਿੰਦਰ ਸਿੰਘ ਲੋਟੇ ਨੇ 25 ਸਾਲਾਂ ਦੇ ਇਸ ਲੰਬੇ ਸਫ਼ਰ ਵਿੱਚ ਸਾਥ ਨਿਭਾਉਣ ਵਾਲੇ ਹਰ ਮੈਂਬਰ ਅਤੇ ਸੰਗਤ ਦਾ ਜ਼ਿਕਰ ਕੀਤਾ।

Advertisement

Advertisement
Show comments