ਵਿਨੇਸ਼ ਫੋਗਾਟ ਨੇ ਸੰਨਿਆਸ ਦਾ ਫੈਸਲਾ ਵਾਪਸ ਲਿਆ
2028 ਦੀ ਓਲੰਪਿਕ ਵਿਚ ਹਿੱਸਾ ਲੈਣ ਦੀ ਚਾਹਵਾਨ
Advertisement
ਵਿਨੇਸ਼ ਫੋਗਾਟ ਨੇ ਸੰਨਿਆਸ ਦਾ ਫੈਸਲਾ ਪਲਟਦਿਆਂ ਕੁਸ਼ਤੀ ਵਿਚ ਵਾਪਸੀ ਕਰਨ ਦਾ ਅੱਜ ਐਲਾਨ ਕੀਤਾ ਹੈ। ਉਹ ਲਾਸ ਏਂਜਲਸ ਵਿਚ ਸਾਲ 2028 ਵਿਚ ਹੋਣ ਵਾਲੀ ਓਲੰਪਿਕ ਵਿਚ ਹਿੱਸਾ ਲੈਣਾ ਚਾਹੁੰਦੀ ਹੈ। ਵਿਨੇਸ਼ ਨੇ ਇਸ ਸਬੰਧੀ ਸੋਸ਼ਲ ਮੀਡੀਆ ’ਤੇ ਪੋਸਟ ਅਪਲੋਡ ਕਰਦਿਆਂ ਐਲਾਨ ਕੀਤਾ ਕਿ ਖੇਡਣ ਦਾ ਜਜ਼ਬਾ ਕਦੇ ਖਤਮ ਨਹੀਂ ਹੁੰਦਾ, ਇਸ ਕਰ ਕੇ ਉਹ ਕੁਸ਼ਤੀ ਵਿਚ ਵਾਪਸੀ ਕਰਨਾ ਚਾਹੁੰਦੀ ਹੈ। ਦੱਸਣਾ ਬਣਦਾ ਹੈ ਕਿ ਵਿਨੇਸ਼ ਪੈਰਿਸ ਓਲੰਪਿਕ ਦੇ ਫਾਈਨਲ ਵਿਚ ਪੁੱਜਣ ਵਾਲੀ ਪਹਿਲੀ ਭਾਰਤੀ ਕੁਸ਼ਤੀ ਖਿਡਾਰਨ ਬਣੀ ਸੀ। ਉਸ ਦਾ ਫਾਈਨਲ ਵਿਚ ਦਾਖਲੇ ਤੋਂ ਪਹਿਲਾਂ ਵਜ਼ਨ ਜ਼ਿਆਦਾ ਨਿਕਲਿਆ ਜਿਸ ਕਾਰਨ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਵਿਨੇਸ਼ ਇਸ ਵੇਲੇ ਹਰਿਆਣਾ ਦੇ ਜੁਲਾਨਾ ਤੋਂ ਕਾਂਗਰਸੀ ਵਿਧਾਇਕ ਹੈ।
Advertisement
Advertisement
