ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵਿਨੇਸ਼ ਫੋਗਾਟ ਨੂੰ ਰਾਜ ਸਭਾ ਵਿਚ ਭੇਜਿਆ ਜਾਣਾ ਚਾਹੀਦਾ ਹੈ: ਹੁੱਡਾ

ਮਹਾਵੀਰ ਫੋਗਾਟ ਨੇ ਇਸਨੂੰ ਸਿਆਸੀ ਟਿੱਪਣੀ ਕਰਾਰ ਦਿੱਤਾ
Advertisement

ਨਵੀਂ ਦਿੱਲੀ, 8 ਅਗਸਤ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵੀਰਵਾਰ ਨੂੰ ਕਿਹਾ ਕਿ ਉਹ ਪਹਿਲਵਾਨ ਵਿਨੇਸ਼ ਫੋਗਾਟ ਨੂੰ ਰਾਜ ਸਭਾ ਲਈ ਨਾਮਜ਼ਦ ਕਰ ਦਿੰਦੇ, ਜੇਕਰ ਕਾਂਗਰਸ ਕੋਲ ਰਾਜ ਵਿਧਾਨ ਸਭਾ ਵਿਚ ਗਿਣਤੀ ਹੁੰਦੀ। ਜ਼ਿਕਰਯੋਗ ਹੈ ਕਿ ਵਿਨੇਸ਼ ਫੋਗਾਟ ਨੇ ਵੀਰਵਾਰ ਨੂੰ ਆਪਣੇ ਅੰਤਰਰਾਸ਼ਟਰੀ ਕੁਸ਼ਤੀ ਕਰੀਅਰ ਨੂੰ ਅਲਵਿਦਾ ਆਖ ਦਿੱਤਾ ਹੈ।

Advertisement

ਭੁਪਿੰਦਰ ਸਿੰਘ ਹੁੱਡਾ ਨੇ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਲਦੀ ਹੀ ਰਾਜ ਸਭਾ ਚੋਣਾਂ ਹਨ , ਪਰ ਸਾਡੇ ਕੋਲ ਬਹੁਮਤ ਨਹੀਂ ਹੈ, ਨਹੀਂ ਤਾਂ ਮੈਂ ਉਸਨੂੰ ਨਾਮਜ਼ਦ ਕੀਤਾ ਹੁੰਦਾ। ਉਨ੍ਹਾਂ ਕਿਹਾ ਕਿ ਫੋਗਾਟ ਨੇ ਸਾਨੂੰ ਸਭ ਨੂੰ ਵੱਡਾ ਮਾਣ ਮਹਿਸੂਸ ਕਰਵਾਇਆ ਹੈ।

ਹੁੱਡਾ ਦੇ ਪੁੱਤਰ ਅਤੇ ਲੋਕ ਸਭਾ ਮੈਂਬਰ ਦੀਪੇਂਦਰ ਹੁੱਡਾ ਨੇ ਕਿਹਾ ਕਿ ਹਰਿਆਣਾ ਤੋਂ ਰਾਜ ਸਭਾ ਦੀ ਇੱਕ ਸੀਟ ਹੇਠਲੇ ਸਦਨ ਲਈ ਉਨ੍ਹਾਂ ਦੇ ਚੁਣੇ ਜਾਣ ਤੋਂ ਬਾਅਦ ਖਾਲੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਵਿਨੇਸ਼ ਫੋਗਾਟ ਨੂੰ ਉਪਰਲੇ ਸਦਨ ਵਿੱਚ ਭੇਜਿਆ ਜਾਣਾ ਚਾਹੀਦਾ ਹੈ। ਦੀਪੇਂਦਰ ਹੁੱਡਾ ਨੇ ਕਿਹਾ ਕਿ ਉਹ ਨੇ ਹਾਰੀ ਨਹੀਂ ਹੈ, ਜਿੱਤੀ ਹੈ ਵਿਨੇਸ਼ ਨੇ ਲੋਕਾਂ ਦੇ ਦਿਲ ਜਿੱਤੇ ਹਨ ਅਤੇ ਉਹ ਨੌਜਵਾਨਾਂ ਲਈ ਇੱਕ ਪ੍ਰੇਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਵੇਂ ਹੁੱਡਾ ਸਾਹਬ ਨੇ ਕਿਹਾ ਹੈ ਫੋਗਾਟ ਨੂੰ ਰਾਜ ਸਭਾ ਸੀਟ ਦਿੱਤੀ ਜਾਣੀ ਚਾਹੀਦੀ ਹੈ। ਮੈਂ ਹਰਿਆਣਾ ਦੀਆਂ ਸਾਰੀਆਂ ਪਾਰਟੀਆਂ ਨੂੰ ਇਸ ਬਾਰੇ ਵਿਚਾਰ ਕਰਨ ਦੀ ਅਪੀਲ ਕਰਦਾ ਹਾਂ।

ਉੱਧਰ ਹੁੱਡਾ ਦੇ ਇਸ ਬਿਆਨ ਤੇ ਟਿੱਪਣੀ ਕਰਦਿਆਂ ਵਿਨੇਸ਼ ਫੋਗਾਟ ਦੇ ਚਾਚਾ ਮਹਾਵੀਰ ਫੋਗਾਟ ਨੇ ਕਿਹਾ ਕਿ ਕਈ ਰਿਕਾਰਡ ਬਣਾਉਣ ਦੇ ਬਾਵਜੂਦ ਪਹਿਲਵਾਨ ਗੀਤਾ ਫੋਗਾਟ(ਵਿਨੇਸ਼ ਫੋਗਾਟ ਦੀ ਚਚੇਰੀ ਭੈਣ) ਨੂੰ ਉਦੋਂ ਰਾਜ ਸਭਾ ਨਹੀਂ ਭੇਜਿਆ ਗਿਆ ਜਦੋਂ ਭੁਪਿੰਦਰ ਸਿੰਘ ਹੁੱਡਾ ਮੁੱਖ ਮੰਤਰੀ ਸਨ। ਇਸ ਨੂੰ ਸਿਆਸੀ ਸਟੰਟ ਦੱਸਦੇ ਹੋਏ ਮਹਾਵੀਰ ਫੋਗਾਟ ਨੇ ਅੱਗੇ ਕਿਹਾ, "ਗੀਤਾ ਫੋਗਾਟ ਨੇ ਕਈ ਰਿਕਾਰਡ ਕਾਇਮ ਕੀਤੇ। ਜਦੋਂ ਭੁਪਿੰਦਰ ਸਿੰਘ ਹੁੱਡਾ ਸਰਕਾਰ ਸੱਤਾ ਵਿੱਚ ਸੀ ਤਾਂ ਉਸ ਨੇ ਗੀਤਾ ਨੂੰ ਪੁਲਿਸ ਦਾ ਡਿਪਟੀ ਸੁਪਰਡੈਂਟ ਵੀ ਨਹੀਂ ਬਣਾਇਆ ਸੀ। ਹੁਣ ਕਾਂਗਰਸੀ ਆਗੂ ਭੁਪਿੰਦਰ ਹੁੱਡਾ ਇਹ ਦਾਅਵਾ ਕਿਵੇਂ ਕਰ ਸਕਦੇ ਹਨ?" ਪੀਟੀਆਈ

Advertisement
Tags :
Bhupinder HoodaDipendra HoodaharyanaIndian wrestler Vinesh PhogatPunjabi khabarPunjabi Newsvinesh PhogatVinesh Phogat Diqualification