ਵਿੱਜ ਵੱਲੋਂ ਅੰਬਾਲਾ ’ਚ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ
ਉਨ੍ਹਾਂ ਕਿਹਾ ਕਿ ਸਵੇਰੇ ਤੋਂ ਹੀ ਸਾਰੇ ਕੌਂਸਲਰ ਤੇ ਭਾਜਪਾ ਆਗੂ ਆਪਣੇ-ਆਪਣੇ ਵਾਰਡਾਂ ਵਿੱਚ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਟਾਂਗਰੀ ਨਦੀ ਵਿੱਚ ਹੋਰ ਪਾਣੀ ਆਉਣ ਦੀ ਸੰਭਾਵਨਾ ਨੂੰ ਦੇਖਦਿਆਂ ਐੱਨਡੀਆਰਐੱਫ ਨੂੰ ਸੱਦ ਲਿਆ ਗਿਆ ਹੈ ਤੇ ਡਿਪਟੀ ਕਮਿਸ਼ਨਰ ਨੂੰ ਫ਼ੌਜ ਨਾਲ ਸੰਪਰਕ ਕਰਕੇ ਤਿਆਰ ਰਹਿਣ ਲਈ ਕਿਹਾ ਗਿਆ ਹੈ।
ਸ੍ਰੀ ਵਿੱਜ ਨੇ ਯਾਦ ਦਵਾਇਆ ਕਿ ਕੁਝ ਸਾਲ ਪਹਿਲਾਂ ਉਨ੍ਹਾਂ ਵੱਲੋਂ ਟਾਂਗਰੀ ਨਦੀ ’ਤੇ ਅੱਠ ਕਿਲੋਮੀਟਰ ਲੰਬਾ ਪੱਕਾ ਬੰਨ੍ਹ ਬਣਾਇਆ ਗਿਆ ਸੀ, ਜਿਸ ਨਾਲ ਅੰਬਾਲਾ ਛਾਉਣੀ ਨੂੰ ਵੱਡੀ ਸੁਰੱਖਿਆ ਮਿਲੀ ਹੈ। ਹਾਲ ਹੀ ਵਿੱਚ ਨਦੀ ਵਿੱਚ 38 ਹਜ਼ਾਰ ਕਿਊਸਿਕ ਪਾਣੀ ਆਇਆ ਸੀ ਪਰ ਬੰਨ੍ਹ ਕਾਰਨ ਬਚਾਅ ਹੋ ਗਿਆ।
ਉਨ੍ਹਾਂ ਕਿਹਾ ਕਿ ਨੁਕਸਾਨ ਸਿਰਫ ਉਨ੍ਹਾਂ ਨੂੰ ਹੋਇਆ ਹੈ, ਜਿਨ੍ਹਾਂ ਨੇ ਨਦੀ ਦੇ ਅੰਦਰ ਘਰ ਬਣਾਏ ਸਨ। ਲੋਕਾਂ ਨੂੰ ਪਹਿਲਾਂ ਹੀ ਸੁਰੱਖਿਅਤ ਸਥਾਨਾਂ ’ਤੇ ਜਾਣ ਲਈ ਕਿਹਾ ਗਿਆ ਸੀ ਪਰ ਜਿਨ੍ਹਾਂ ਨੇ ਗੱਲ ਨਾ ਮੰਨੀ, ਉਨ੍ਹਾਂ ਨੂੰ ਬਾਅਦ ਵਿੱਚ ਐੱਨਡੀਆਰਐੱਫ ਤੇ ਪ੍ਰਸ਼ਾਸਨ ਨੇ ਕਿਸ਼ਤੀਆਂ ਰਾਹੀਂ ਬਾਹਰ ਕੱਢਿਆ ਤੇ ਰਹਿਣ-ਭੋਜਨ ਦੀ ਵਿਵਸਥਾ ਕੀਤੀ।