ਵਿੱਜ ਵੱਲੋਂ ਅੰਬਾਲਾ ਛਾਉਣੀ ਬੱਸ ਅੱਡੇ ਦਾ ਜਾਇਜ਼ਾ
ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਕੋਮਨ ਐਲਿਜੀਬਿਲਟੀ ਟੈਸਟ ਪ੍ਰੀਖਿਆ ਦੇ ਸੁਚੱਜੇ ਪ੍ਰਸ਼ਾਸਨ ’ਚ ਸਿਰਫ ਪ੍ਰਸ਼ਾਸਨ ਨਹੀਂ, ਸਗੋਂ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਪ੍ਰੀਖਿਆਰਥੀਆਂ ਨੇ ਵੀ ਉੱਚੀ ਸਾਰਥਕ ਭਾਗੀਦਾਰੀ ਨਿਭਾਈ। ਉਨ੍ਹਾਂ ਕਿਹਾ ਕਿ ਲਗਭਗ 13 ਲੱਖ ਬੱਚਿਆਂ...
Advertisement
ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਕੋਮਨ ਐਲਿਜੀਬਿਲਟੀ ਟੈਸਟ ਪ੍ਰੀਖਿਆ ਦੇ ਸੁਚੱਜੇ ਪ੍ਰਸ਼ਾਸਨ ’ਚ ਸਿਰਫ ਪ੍ਰਸ਼ਾਸਨ ਨਹੀਂ, ਸਗੋਂ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਪ੍ਰੀਖਿਆਰਥੀਆਂ ਨੇ ਵੀ ਉੱਚੀ ਸਾਰਥਕ ਭਾਗੀਦਾਰੀ ਨਿਭਾਈ। ਉਨ੍ਹਾਂ ਕਿਹਾ ਕਿ ਲਗਭਗ 13 ਲੱਖ ਬੱਚਿਆਂ ਨੂੰ ਦੋ ਦਿਨਾਂ ਵਿੱਚ ਚਾਰ ਸ਼ਿਫਟਾਂ ਵਿੱਚ ਪਹੁੰਚਾਉਣਾ ਵਿਅਕਤੀਗਤ ਨਹੀਂ, ਸਾਰਥਕ ਸੰਸਥਾਗਤ ਯਤਨ ਹੈ। ਸ੍ਰੀ ਵਿਜ ਅੱਜ ਅੰਬਾਲਾ ਛਾਉਣੀ ਬਸ ਅੱਡੇ ’ਤੇ ਪ੍ਰੀਖਿਆ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ। ਉੱਥੇ ਉਨ੍ਹਾਂ ਵੱਲੋਂ ਸਵੇਰੇ ਪੰਜ ਵਜੇ ਤੋਂ ਡਿਊਟੀ ਵਿੱਚ ਜੁਟੇ ਡਰਾਈਵਰਾਂ ਤੇ ਹੋਰ ਕਰਮਚਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਚਾਲਕਾਂ ਦੀ ਪਿੱਠ ਥਾਪੜੀ ਤੇ ਤਾਲੀਆਂ ਵਜਾ ਕੇ ਉਨ੍ਹਾਂ ਦੇ ਉਤਸ਼ਾਹ ’ਚ ਵਾਧਾ ਕੀਤਾ। ਉਨ੍ਹਾਂ ਜਨਸੇਵਾ ਰੋਟੀ ਬੈਂਕ ਦੇ ਪ੍ਰਬੰਧ ਵੀ ਵੇਖੇ, ਜਿੱਥੇ ਪੰਜ ਰੁਪਏ ’ਚ ਵਿਦਿਆਰਥੀਆਂ ਤੇ ਆਮ ਲੋਕਾਂ ਲਈ ਭੋਜਨ ਦੀ ਸਹੂਲਤ ਦਿੱਤੀ ਗਈ। ਇਸ ਮੌਕੇ ਐੱਸਡੀਐੱਮ ਵਿਨੇਸ਼, ਰੋਡਵੇਜ਼ ਜੀਐੱਮ ਅਸ਼ਵਨੀ ਡੋਗਰਾ ਤੇ ਡੀਐੱਸਪੀ ਮੌਜੂਦ ਸਨ।
Advertisement
Advertisement