ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖੱਟਰ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਬੇਰੁਜ਼ਗਾਰੀ ਵਧੀ: ਚੌਟਾਲਾ

ਪਰਿਵਰਤਨ ਯਾਤਰਾ ਦਾ ਸ਼ਾਹਬਾਦ ਤੇ ਬਾਬੈਨ ’ਚ ਨਿੱਘਾ ਸਵਾਗਤ; ਲੋਕ ਇਨੈਲੋ ਵਿੱਚ ਸ਼ਾਮਲ ਹੋਏ
ਬਾਬੈਨ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਅਭੈ ਸਿੰਘ ਚੌਟਾਲਾ।
Advertisement

ਸਤਨਾਮ ਸਿੰਘ

ਸ਼ਾਹਬਾਦ ਮਾਰਕੰਡਾ, 16 ਅਗਸਤ

Advertisement

ਇਨੈਲੋ ਦੀ ਪਰਿਵਰਤਨ ਪੈਦਲ ਯਾਤਰਾ ਅੱਜ ਹਲਕਾ ਲਾਡਵਾ ਦੇ ਪਿੰਡਾਂ ਤੋਂ ਹੁੰਦੀ ਹੋਈ ਬਾਬੈਨ, ਬੀੜ ਕਾਲਵਾ, ਇਸ਼ਰਹੇੜੀ, ਬੇਰਥਲਾ ਤੇ ਬੇਰਥਲੀ ਪੁੱਜੀ। ਇਸ ਦੌਰਾਨ ਲੋਕਾਂ ਨੇ ਇਨੈਲੋ ਦੇ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਬਾਬੈਨ ਦੇ ਸਾਬਕਾ ਮੀਤ ਸਰਪੰਚ ਸੁਖਦੇਵ ਖੁਰਾਣਾ ਤੇ ਪ੍ਰਵੀਣ ਗਰਗ ਦੀ ਅਗਵਾਈ ਹੇਠ ਵਡੀ ਗਿਣਤੀ ’ਚ ਲੋਕਾਂ ਨੇ ਇਨੈਲੋ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਲੋਕਾਂ ਨੂੰ ਸੰਬੋਧਨ ਕਰਦਿਆਂ ਅਭੈ ਚੌਟਾਲਾ ਨੇ ਕਿਹਾ ਕਿ ਦੇਸ਼ ਵਿੱਚ ਕੇਂਦਰ ਸਰਕਾਰ ਅਤੇ ਹਰਿਆਣਾ ’ਚ ਖੱਟਰ ਸਰਕਾਰ ਤੋਂ ਲੋਕ ਦੁਖੀ ਹਨ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ 2022 ਵਿਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ ਪਰ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਹੋਈ ਤੇ ਖਰਚੇ ਜ਼ਰੂਰ ਦੁੱਗਣੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜੇ ਲੋਕਾਂ ਨੇ ਸੱਤਾ ਪਰਿਵਰਤਨ ਕਰਕੇ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੱਤਾ ਤਾਂ ਮਹਿਲਾਵਾਂ ਲਈ ਪਿੰਡਾਂ ਵਿਚ ਸਤਸੰਗ ਘਰਾਂ ਦਾ ਨਿਰਮਾਣ ਕੀਤਾ ਜਾਏਗਾ ਤੇ ਬਜ਼ੁਰਗਾਂ ਨੂੰ ਬਿਨਾਂ ਭੇਦ ਭਾਵ ਦੇ 7500 ਰੁਪਏ ਮਹੀਨਾ ਪੈਨਸ਼ਨ ਮਿਲੇਗੀ। ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ ਤੇ ਬੇਰੁਜ਼ਗਾਰਾਂ ਨੂੰ 21 ਹਜ਼ਾਰ ਰੁਪਏ ਭੱਤਾ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਹਰਿਆਣਾ ’ਚ ਲੋਕਾਂ ਨੂੰ ਪੋਰਟਲਾਂ ਰਾਹੀਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਨਾਂ ਦੇ ਬਿਜਲੀ ਬਿੱਲ ਜ਼ਿਆਦਾ ਆ ਰਹੇ ਹਨ ਉਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੋਂ ਇਲਾਵਾ ਬੁਢਾਪਾ ਪੈਨਸ਼ਨ ਨੂੰ ਵੀ ਕੱਟਿਆ ਜਾ ਰਿਹਾ ਹੈ। ਚੌਟਾਲਾ ਨੇ ਕਿਹਾ ਕਿ ਨਵੇਂ ਬਿਜਲੀ ਮੀਟਰਾਂ ਨਾਲ ਲੋਕਾਂ ਦੇ ਬਿਜਲੀ ਬਿੱਲ ਜ਼ਿਆਦਾ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਨੈਲੋ ਦੀ ਸਰਕਾਰ ਆਉਣ ’ਤੇ ਇਨ੍ਹਾਂ ਮੀਟਰਾਂ ਨੂੰ ਉਤਾਰ ਕੇ ਹੋਰ ਮੀਟਰ ਲਾਏ ਜਾਣਗੇ ਤਾਂ ਜੋ ਲੋਕਾਂ ਦੇ ਬਿਜਲੀ ਬਿੱਲ ਘੱਟ ਆ ਸਕਣ। ਅਭੈ ਸਿੰਘ ਚੌਟਾਲਾ ਨੇ ਕਿਹਾ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਹਰ ਵਰਗ ਪ੍ਰੇਸ਼ਾਨ ਹੈ। ਹਰ ਵਰਗ ਅੰਦੋਲਨ ਕਰਨ ਲਈ ਮਜਬੂਰ ਹੈ। ਨਵੀਂ ਭਰਤੀ ਨਾ ਕਰਨ ਕਰਕੇ ਸੈਂਕੜੇ ਆਹੁਦੇ ਖਾਲੀ ਪਏ ਹਨ ਜਿਸ ਕਰਕੇ ਸਰਕਾਰੀ ਕੰਮ ਕਾਜ ਪ੍ਰਭਾਵਿਤ ਹੋ ਰਿਹਾ ਹੈ। ਇਨੈਲੋ ਦੀ ਸਰਕਾਰ ਆਉਣ ’ਤੇ ਸਾਰੇ ਅਹੁਦੇ ਭਰੇ ਜਾਣਗੇ ਤਾਂ ਜੋ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ। ਇਸ ਮੌਕੇ ਉਮੇਦ ਸਿੰਘ ਲੋਹਾਨ, ਨਰੇਸ਼ ਸ਼ਰਮਾ, ਸੁਨੈਨਾ ਚੌਟਾਲਾ, ਸੁਮਿਤਰਾ ਦੇਵੀ, ਅਰਜੁਨ ਚੋਟਾਲਾ, ਬੂਟਾ ਸਿੰਘ ਲੁੱਖੀ ਤੇ ਗਗਨ ਬੜਸ਼ਾਮੀ ਆਦਿ ਮੌਜੂਦ ਸਨ।

Advertisement