ਬਿਜਲੀ ਕਰਮਚਾਰੀ ਯੂਨੀਅਨ ਦੀ ਸਰਬਸੰਮਤੀ ਨਾਲ ਚੋਣ
ਹਰਿਆਣਾ ਬਿਜਲੀ ਕਰਮਚਾਰੀ ਯੂਨੀਅਨ ਦੀ ਸ਼ਾਹਬਾਦ ਇਕਾਈ ਦੀ ਤਿੰਨ ਸਾਲਾ ਚੋਣ ਸਰਬਸੰਮਤੀ ਨਾਲ ਹੋਈ। ਇਸ ਚੋਣ ਵਿਚ ਸਰਬਸੰਮਤੀ ਨਾਲ ਸੰਦੀਪ ਸੈਣੀ ਨੂੰ ਯੂਨਿਟ ਸਕੱਤਰ ਅਤੇ ਜਸਵਿੰਦਰ ਸੈਣੀ ਨੂੰ ਯੂਨਿਟ ਆਰਗੇਨਾਈਜ਼ਰ ਦੀ ਜਿੰਮੇਵਾਰੀ ਸੌਂਪੀ ਗਈ। ਅੱਜ ਬਿਜਲੀ ਦਫ਼ਤਰ ਬਾਬੈਨ ਵਿਚ ਇਕ...
Advertisement
ਹਰਿਆਣਾ ਬਿਜਲੀ ਕਰਮਚਾਰੀ ਯੂਨੀਅਨ ਦੀ ਸ਼ਾਹਬਾਦ ਇਕਾਈ ਦੀ ਤਿੰਨ ਸਾਲਾ ਚੋਣ ਸਰਬਸੰਮਤੀ ਨਾਲ ਹੋਈ। ਇਸ ਚੋਣ ਵਿਚ ਸਰਬਸੰਮਤੀ ਨਾਲ ਸੰਦੀਪ ਸੈਣੀ ਨੂੰ ਯੂਨਿਟ ਸਕੱਤਰ ਅਤੇ ਜਸਵਿੰਦਰ ਸੈਣੀ ਨੂੰ ਯੂਨਿਟ ਆਰਗੇਨਾਈਜ਼ਰ ਦੀ ਜਿੰਮੇਵਾਰੀ ਸੌਂਪੀ ਗਈ। ਅੱਜ ਬਿਜਲੀ ਦਫ਼ਤਰ ਬਾਬੈਨ ਵਿਚ ਇਕ ਸਮਾਗਮ ਕਰਵਾ ਕੇ ਬਾਬੈਨ ਦੇ ਬਿਜਲੀ ਕਰਮਚਾਰੀਆਂ ਨੇ ਸੰਦੀਪ ਸੈਣੀ ਛਪਰਾ ਅਤੇ ਜਸਵਿੰਦਰ ਸੈਣੀ ਰਾਮ ਸਰਨ ਮਾਜਰਾ ਦਾ ਸਰਬਸੰਮਤੀ ਨਾਲ ਚੁਣੇ ਜਾਣ ’ਤੇ ਫੁੱਲ੍ਹਾਂ ਦੇ ਹਾਰ ਪਾ ਵਧਾਈ ਦਿੱਤੀ। ਇਸ ਮੌਕੇ ਬਿਜਲੀ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਸੰਦੀਪ ਸੈਣੀ ਤੇ ਜਸਵਿੰਦਰ ਸੈਣੀ ਨੇ ਕਿਹਾ ਕਿ ਉਹ ਬਿਜਲੀ ਕਰਮਚਾਰੀਆਂ ਦੇ ਹਿੱਤਾਂ ਦੀ ਲੜਾਈ ਲੜਨ ਵਿਚ ਹਮੇਸ਼ਾ ਮੋਹਰੀ ਰਹਿਣਗੇ। ਉਨਾਂ ਨੇ ਸਰਕਾਰ ਤੋਂ ਬਿਜਲੀ ਕਰਮਚਾਰੀਆਂ ਦੀਆਂ ਸਾਰੀਆਂ ਲਟਕਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ ਅਤੇ ਇਹ ਵੀ ਮੰਗ ਕੀਤੀ ਕਿ ਸਰਕਾਰ ਡੀਸੀ ਰੇਟ ’ਤੇ ਤਾਇਨਾਤ ਸਾਰੇ ਬਿਜਲੀ ਕਰਮਚਾਰੀਆਂ ਨੂੰ ਤੁਰੰਤ ਪੱਕਾ ਕਰੇ।
Advertisement
Advertisement