ਸਕੂਲ ’ਚ ‘ਉਡਾਰੀਆਂ’ ਸੱਭਿਆਚਾਰਕ ਪ੍ਰੋਗਰਾਮ
ਭਾਰਤ ਸਕੂਲ ਸੈਕਟਰ-12 ਪੰਚਕੂਲਾ ‘ਉਡਾਰੀਆਂ’ ਨਾਮ ਦਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਗਾਏ। ਬੱਚਿਆਂ ਨੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਨਜ਼ਮ ‘ਰੁੱਖਾਂ’ ਬਾਰੇ ਗਰੁੱਪ ਗੀਤ ਪੇਸ਼ ਕੀਤਾ। ਇਸੇ ਤਰ੍ਹਾਂ ਬੱਚਿਆਂ ਨੇ...
Advertisement
ਭਾਰਤ ਸਕੂਲ ਸੈਕਟਰ-12 ਪੰਚਕੂਲਾ ‘ਉਡਾਰੀਆਂ’ ਨਾਮ ਦਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਗਾਏ। ਬੱਚਿਆਂ ਨੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਨਜ਼ਮ ‘ਰੁੱਖਾਂ’ ਬਾਰੇ ਗਰੁੱਪ ਗੀਤ ਪੇਸ਼ ਕੀਤਾ। ਇਸੇ ਤਰ੍ਹਾਂ ਬੱਚਿਆਂ ਨੇ ਲਘੂ ਨਾਟਕ ‘ਸਵਰਾਜ ਤੋਂ ਵਿਕਾਸ ਵੱਲ’ ਖੇਡਿਆ। ਬੱਚਿਆਂ ਨੇ ਵਾਤਾਵਰਨ ਦੇ ਸੰਭਾਲ ਬਾਰੇ ਕਈ ਆਈਟਮਾਂ ਪੇਸ਼ ਕੀਤੀਆਂ। ਬੱਚਿਆਂ ਨੇ ਆਪਣੇ ਗੀਤਾਂ ਰਾਹੀਂ ਸਵਛ ਭਾਰਤ ਅਭਿਆਨ ਦੀ ਵੀ ਪ੍ਰਸ਼ੰਸ਼ਾ ਕੀਤੀ। ਸਕੂਲ ਡਾਇਰੈਕਟਰ-ਕਮ ਪ੍ਰਿੰਸੀਪਲ ਗੀਤਿਕ ਸੇਠੀ ਅਤੇ ਡਾਇਰੈਕਟਰ ਸੰਜੈ ਸੇਠੀ ਨੇ ਵੀ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਵੰਦਨਾ ਸ਼ਰਮਾ ਅਤੇ ਕਈ ਹੋਰ ਅਧਿਆਪਕ ਅਤੇ ਸਕੂਲ ਪ੍ਰਸ਼ਾਸਕ ਮੌਜੂਦ ਸਨ।
Advertisement
Advertisement