ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ ਵਿਚ ਪੁਲੀਸ ਮੁਕਾਬਲੇ ’ਚ ਹਰਿਆਣਾ ਦੇ ਦੋ ਸ਼ੂਟਰ ਗ੍ਰਿਫ਼ਤਾਰ

Delhi Police Encounter: ਦਿੱਲੀ ਦੇ ਜਾਫਰਪੁਰ ਕਲਾਂ ਇਲਾਕੇ ਵਿੱਚ ਪੁਲੀਸ ਨਾਲ ਮੁਕਾਬਲੇ ਦੌਰਾਨ ਨੰਦੂ-ਵੈਂਕਟ ਗਰੋਹ ਦੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਰੋਹਤਕ ਦੇ ਰਹਿਣ ਵਾਲੇ ਨਵੀਨ ਉਰਫ਼ ਭਾਂਜਾ (25) ਅਤੇ...
ਸੰਕੇਤਕ ਤਸਵੀਰ।
Advertisement

Delhi Police Encounter: ਦਿੱਲੀ ਦੇ ਜਾਫਰਪੁਰ ਕਲਾਂ ਇਲਾਕੇ ਵਿੱਚ ਪੁਲੀਸ ਨਾਲ ਮੁਕਾਬਲੇ ਦੌਰਾਨ ਨੰਦੂ-ਵੈਂਕਟ ਗਰੋਹ ਦੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਰੋਹਤਕ ਦੇ ਰਹਿਣ ਵਾਲੇ ਨਵੀਨ ਉਰਫ਼ ਭਾਂਜਾ (25) ਅਤੇ ਅੰਬਾਲਾ ਦੇ ਰਹਿਣ ਵਾਲੇ ਅਨਮੋਲ ਕੋਹਲੀ (26) ਵਜੋਂ ਹੋਈ ਹੈ, ਜੋ 28 ਅਗਸਤ ਨੂੰ ਛਾਵਲਾ ਇਲਾਕੇ ਵਿੱਚ ਹੋਈ ਗੋਲੀਬਾਰੀ ਦੇ ਸਬੰਧ ਵਿੱਚ ਲੋੜੀਂਦੇ ਸਨ।

ਅਧਿਕਾਰੀ ਨੇ ਕਿਹਾ, ‘‘ਮੁਕਾਬਲੇ ਦੌਰਾਨ, ਦੋਵਾਂ ਨੂੰ ਗੋਲੀਆਂ ਲੱਗੀਆਂ ਅਤੇ ਪੁਲੀਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਬਾਅਦ ਵਿੱਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।’’ ਪੁਲੀਸ ਨੇ ਕਿਹਾ ਕਿ ਨਵੀਨ, ਗਰੋਹ ਲਈ ਸ਼ਾਰਪਸ਼ੂਟਰ ਵਜੋਂ ਕੰਮ ਕਰਦਾ ਸੀ ਜਦੋਂ ਕਿ ਅਨਮੋਲ ਇੱਕ ਸਹਾਇਕ ਦੀ ਭੂਮਿਕਾ ਨਿਭਾਉਂਦਾ ਸੀ। ਪੁਲੀਸ ਨੇ ਕਿਹਾ ਕਿ ਦੋਵੇਂ ਗਰੋਹ ਦੇ ਸਰਗਨਾ ਕਪਿਲ ਨੰਦੂ ਅਤੇ ਵੈਂਕਟ ਗਰਗ ਦੇ ਨਿਰਦੇਸ਼ਾਂ ’ਤੇ ਕਾਰਵਾਈ ਨੂੰ ਅੰਜਾਮ ਦੇ ਰਹੇ ਸਨ। ਪੁਲੀਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।

Advertisement

Advertisement
Tags :
#GangViolenceDelhi encounterdelhi newsdelhi policeDelhi police encountergangharyana newssharpshooterਹਰਿਆਣਾ ਖ਼ਬਰਾਂਦਿੱਲੀ ਪੁਲੀਸਦਿੱਲੀ ਪੁਲੀਸ ਮੁਕਾਬਲਾਪੰਜਾਬੀ ਖ਼ਬਰਾਂ
Show comments