ਕਰੋਨਾ ਕਾਰਨ ਦੋ ਬਜ਼ੁਰਗਾਂ ਦੀ ਮੌਤ
ਪੱਤਰ ਪ੍ਰੇਰਕ ਨਵੀਂ ਦਿੱਲੀ, 30 ਜੂਨ ਇੱਥੇ ਦੋ ਬਜ਼ੁਰਗਾਂ ਦੀ ਕਰੋਨਾ ਕਾਰਨ ਮੌਤ ਹੋ ਗਈ। ਦੋਵੇਂ ਪਹਿਲਾਂ ਹੀ ਹਸਪਤਾਲ ਵਿੱਚ ਕਿਸੇ ਹੋਰ ਬਿਮਾਰੀ ਦਾ ਇਲਾਜ ਕਰਵਾ ਰਹੇ ਸਨ। ਇਲਾਜ ਦੌਰਾਨ ਇਨਫੈਕਸ਼ਨ ਹੋ ਗਈ। ਇਸ ਦੌਰਾਨ ਇੱਕ 73 ਸਾਲਾ ਵਿਅਕਤੀ ਦੀ...
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜੂਨ
Advertisement
ਇੱਥੇ ਦੋ ਬਜ਼ੁਰਗਾਂ ਦੀ ਕਰੋਨਾ ਕਾਰਨ ਮੌਤ ਹੋ ਗਈ। ਦੋਵੇਂ ਪਹਿਲਾਂ ਹੀ ਹਸਪਤਾਲ ਵਿੱਚ ਕਿਸੇ ਹੋਰ ਬਿਮਾਰੀ ਦਾ ਇਲਾਜ ਕਰਵਾ ਰਹੇ ਸਨ। ਇਲਾਜ ਦੌਰਾਨ ਇਨਫੈਕਸ਼ਨ ਹੋ ਗਈ। ਇਸ ਦੌਰਾਨ ਇੱਕ 73 ਸਾਲਾ ਵਿਅਕਤੀ ਦੀ ਮੌਤ ਹੋ ਗਈ। ਉਹ ਪਹਿਲਾਂ ਹੀ ਮੈਟਾਸਟੈਟਿਕ ਲੰਗ ਕਾਰਸੀਨੋਮਾ, ਐਕਿਊਟ ਰੈਸਪੀਰੇਟਰੀ ਡਿਸਟ੍ਰੈਸ ਸਿੰਡਰੋਮ, ਬੀ, ਐੱਲ ਨਿਮੋਨੀਆ, ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਸੀ। ਦੂਜਾ ਮਰੀਜ਼ 76 ਸਾਲਾ ਵਿਅਕਤੀ ਸੀ। ਉਸ ਨੂੰ ਪਹਿਲਾਂ ਹੀ ਸੈਪਟਿਕਮੀਆ ਸੀ ਜਿਸ ਵਿੱਚ ਸੈਪਟਿਕ ਸ਼ੌਕ, ਮਲਟੀਪਲ ਆਰਗਨ ਡਿਸਫੰਕਸ਼ਨ ਸਿੰਡਰੋਮ, ਗੰਭੀਰ ਨਿਮੋਨੀਆ, ਡੀਐੱਮ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਬਿਮਾਰੀ ਸੀ। ਦੋਵਾਂ ਨੂੰ ਇਲਾਜ ਦੌਰਾਨ ਕਰੋਨਾ ਹੋ ਗਿਆ ਅਤੇ ਹਾਲਤ ਗੰਭੀਰ ਹੋਣ ’ਤੇ ਦੋਵਾਂ ਦੀ ਮੌਤ ਹੋ ਗਈ। ਹੁਣ ਤੱਕ ਦਿੱਲੀ ਵਿੱਚ 21 ਮਰੀਜ਼ਾਂ ਦੀ ਕਰੋਨਾ ਕਾਰਨ ਮੌਤ ਹੋ ਚੁੱਕੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਕਰੋਨਾ ਮਰੀਜ਼ ਤੇਜ਼ੀ ਨਾਲ ਠੀਕ ਹੋ ਰਹੇ ਹਨ।
Advertisement