ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੁੱਟ-ਖੋਹ ਦੇ ਦੋਸ਼ ਹੇਠ ਦੋ ਸਕੇ ਭਰਾ ਗ੍ਰਿਫ਼ਤਾਰ

ਦਵਿੰਦਰ ਸਿੰਘ ਯਮੁਨਾਨਗਰ, 22 ਜੁਲਾਈ ਇੱਥੇ ਸੀਆਈਏ ਸਟਾਫ-2 ਦੀ ਟੀਮ ਨੇ ਲੁੱਟ-ਖੋਹ ਦੇ ਦੋਸ਼ ਹੇਠ ਦੋ ਸਕੇ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੈਦਲ ਜਾ ਰਹੀ ਇਕ ਔਰਤ ਤੋਂ ਪਰਸ ਖੋਹਿਆ ਸੀ। ਉਨ੍ਹਾਂ ਦੱਸਿਆ...
ਯਮੁਨਾਨਗਰ ਵਿੱਚ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ।
Advertisement

ਦਵਿੰਦਰ ਸਿੰਘ

ਯਮੁਨਾਨਗਰ, 22 ਜੁਲਾਈ

Advertisement

ਇੱਥੇ ਸੀਆਈਏ ਸਟਾਫ-2 ਦੀ ਟੀਮ ਨੇ ਲੁੱਟ-ਖੋਹ ਦੇ ਦੋਸ਼ ਹੇਠ ਦੋ ਸਕੇ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੈਦਲ ਜਾ ਰਹੀ ਇਕ ਔਰਤ ਤੋਂ ਪਰਸ ਖੋਹਿਆ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਸੁਪਰਡੈਂਟ ਮੋਹਿਤ ਹਾਂਡਾ ਵੱਲੋਂ ਦਿੱਤੀਆਂ ਹਦਾਇਤਾਂ ’ਤੇ ਕਾਰਵਾਈ ਕਰਦਿਆਂ ਸੀਆਈਏ-2 ਦੀ ਟੀਮ ਨੇ ਇਹ ਕਾਰਵਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਸੀਆਈਏ ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਦੇ ਸਬ-ਇੰਸਪੈਕਟਰ ਸੁਮਿਤ, ਰਾਜ ਕੁਮਾਰ, ਕੁਲਦੀਪ, ਸੰਜੇ ਅਤੇ ਮਨੀਸ਼ ਨੇ ਕਾਰਵਾਈ ਕਰਦੇ ਹੋਏ ਗੰਨਾ ਯਾਰਡ ਨੇੜਿਓਂ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਹਰਦੇਵ ਉਰਫ ਹੈਪੀ ਅਤੇ ਬਖਸ਼ੀ ਸਿੰਘ ਪੁੱਤਰ ਪਵਿੱਤਰ ਸਿੰਘ ਵਾਸੀ ਜੰਮੂ ਕਲੋਨੀ ਵਜੋਂ ਹੋਈ ਹੈ। ਦੋਵਾਂ ਮੁਲਜ਼ਮਾਂ ਨੇ 13 ਜੁਲਾਈ ਨੂੰ ਮੋਟਰਸਾਈਕਲ ’ਤੇ ਸਵਾਰ ਹੋ ਕੇ ਜੋਤੀ ਹੋਟਲ ਦੇ ਸਾਹਮਣੇ ਡਿਊਟੀ ਤੋਂ ਘਰ ਜਾ ਰਹੀ ਔਰਤ ਦਾ ਪਰਸ ਖੋਹ ਲਿਆ ਸੀ। ਪਰਸ ਵਿੱਚ 4 ਹਜ਼ਾਰ ਰੁਪਏ ਦੀ ਨਕਦੀ, ਚਾਂਦੀ ਦੀਆਂ ਝਾਂਜਰਾਂ, ਏਟੀਐੱਮ ਕਾਰਡ ਅਤੇ ਹੋਰ ਦਸਤਾਵੇਜ਼ ਸਨ।

Advertisement