ਨਸ਼ਾ ਤਸਕਰੀ ’ਚ ਨਾਇਜੀਰੀਅਨ ਸਣੇ ਦੋ ਕਾਬੂ
ਸਥਾਨਕ ਪੁਲੀਸ ਨੇ ਨਜਾਇਜ਼ ਨਸ਼ੀਲੇ ਪਦਾਰਥ ਸਪਲਾਈ ਕਰਨ ਦੇ ਮਾਮਲਿਆਂ ਵਿੱਚ ਨਾਈਜੀਰੀਆ ਦੇ ਵਿਅਕਤੀ ਸਮੇਤ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਕ੍ਰਾਈਮ ਬ੍ਰਾਂਚ ਬਦਰਪੁਰ ਬਾਰਡਰ ਦੀ ਟੀਮ ਨੇ ਕੀਤੀ ਹੈ। ਪੁਲੀਸ ਨੇ ਨਸ਼ੀਲੇ ਪਦਾਰਥ ਸਪਲਾਈ ਕਰਨ ਦੇ ਵੱਖ-ਵੱਖ...
Advertisement
ਸਥਾਨਕ ਪੁਲੀਸ ਨੇ ਨਜਾਇਜ਼ ਨਸ਼ੀਲੇ ਪਦਾਰਥ ਸਪਲਾਈ ਕਰਨ ਦੇ ਮਾਮਲਿਆਂ ਵਿੱਚ ਨਾਈਜੀਰੀਆ ਦੇ ਵਿਅਕਤੀ ਸਮੇਤ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਕ੍ਰਾਈਮ ਬ੍ਰਾਂਚ ਬਦਰਪੁਰ ਬਾਰਡਰ ਦੀ ਟੀਮ ਨੇ ਕੀਤੀ ਹੈ। ਪੁਲੀਸ ਨੇ ਨਸ਼ੀਲੇ ਪਦਾਰਥ ਸਪਲਾਈ ਕਰਨ ਦੇ ਵੱਖ-ਵੱਖ ਮਾਮਲਿਆਂ ਵਿੱਚ ਇੱਕ ਨਾਈਜੀਰੀਆ ਦੇ ਅਕਪੁਟੌਕਾ ਇਮੇਗਾਸਿਮ ਅਤੇ ਇਕ ਹੋਰ ਮੁਲਜ਼ਮ ਯੂਸਫ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਬੁਲਾਰੇ ਨੇ ਦੱਸਿਆ ਟੀਮ ਨੇ ਇੱਕ ਮੁਲਜ਼ਮ ਲਕਸ਼ਯ ਨੂੰ 11.27 ਗ੍ਰਾਮ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੜਤਾਲ ਦੌਰਾਨ ਪਤਾ ਲੱਗਾ ਕਿ ਉਹ ਇਹ ਨਸ਼ੀਲੇ ਪਦਾਰਥ ਇੱਕ ਨਾਈਜੀਰੀਆ ਦੇ ਵਿਅਕਤੀ ਤੋਂ ਲਿਆਇਆ ਸੀ। ਉਸ ਦੀ ਨਿਸ਼ਾਨਦੇਹੀ ’ਤੇ ਅਕਪੁਟੌਕਾ ਇਮੇਗਾਸਿਮ ਨਿਵਾਸੀ ਨਾਈਜੀਰੀਆ, ਮੌਜੂਦਾ ਚੰਦਰ ਵਿਹਾਰ, ਦਿੱਲੀ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ।
Advertisement
Advertisement