ਕੈਥਲ ’ਚ ‘ਖਾਲਿਸਤਾਨੀ’ ਦੱਸ ਕੇ ਸਿੱਖ ਦੀ ਕੁੱਟਮਾਰ ਮਾਮਲੇ ’ਚ ਦੋ ਗ੍ਰਿਫ਼ਤਾਰ
ਚੰਡੀਗੜ੍ਹ, 14 ਜੂਨ ਹਰਿਆਣਾ ਪੁਲੀਸ ਨੇ ਕੈਥਲ ਵਿਚ ਪਿਛਲੇ ਦਿਨੀਂ ਕਥਿਤ ‘ਖਾਲਿਸਤਾਨੀ’ ਦੱਸ ਕੇ ਇਕ ਸਿੱਖ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੋਮਵਾਰ ਸ਼ਾਮ ਦੀ ਇਸ ਘਟਨਾ ਮਗਰੋਂ ਕੈੈਥਲ ਪੁਲੀਸ ਨੇ ਪੰਜ ਮੈਂਬਰੀ ਵਿਸ਼ੇਸ਼...
Advertisement
ਚੰਡੀਗੜ੍ਹ, 14 ਜੂਨ
ਹਰਿਆਣਾ ਪੁਲੀਸ ਨੇ ਕੈਥਲ ਵਿਚ ਪਿਛਲੇ ਦਿਨੀਂ ਕਥਿਤ ‘ਖਾਲਿਸਤਾਨੀ’ ਦੱਸ ਕੇ ਇਕ ਸਿੱਖ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੋਮਵਾਰ ਸ਼ਾਮ ਦੀ ਇਸ ਘਟਨਾ ਮਗਰੋਂ ਕੈੈਥਲ ਪੁਲੀਸ ਨੇ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾਈ ਸੀ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਇਸ਼ੂ ਵਾਸੀ ਪਿੰਡ ਸਿੰਘਵਾਲ ਜੀਂਦ ਤੇ ਸੁਨੀਲ ਵਾਸੀ ਪਿੰਡ ਸ਼ੇਰਗੜ੍ਹ ਵਜੋਂ ਹੋਈ ਹੈ। ਕੈਥਲ ਦੀ ਐੈੱਸਪੀ ਉਪਾਸਨਾ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਦੀ ਉਮਰ 30 ਸਾਲ ਦੇ ਕਰੀਬ ਹੈ ਤੇ ਉਨ੍ਹਾਂ ਨੂੰ ਜੀਂਦ ਜ਼ਿਲ੍ਹੇ ਦੇ ਪੇਗਾ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ਼ੂ ਫਾਇਨਾਂਸ ਦਾ ਕੰਮ ਕਰਦਾ ਹੈ ਜਦੋਂਕਿ ਸੁਨੀਲ ਟੈਕਸੀ ਡਰਾਈਵਰ ਹੈ। ਦੱਸਣਯੋਗ ਹੈ ਕਿ ਸਿੱਖ ਜਥੇਬੰਦੀਆਂ ਵੱਲੋਂ ਇਸ ਘਟਨਾ ਦਾ ਵਿਰੋਧ ਕੀਤਾ ਜਾ ਰਿਹਾ ਹੈ। -ਪੀਟੀਆਈ
Advertisement
Advertisement