ਕਤਲ ਦੇ ਮਾਮਲੇ ’ਚ ਦੋ ਗ੍ਰਿਫ਼ਤਾਰ
ਅੰਬਾਲਾ: ਅੰਬਾਲਾ ਛਾਉਣੀ ਥਾਣੇ ’ਚ ਦਰਜ ਰੇਲ ਗੱਡੀ ਅੱਗੇ ਧੱਕਾ ਦੇ ਕੇ ਕੀਤੇ ਕਤਲ ਦੇ ਮਾਮਲੇ ਐੱਸਐੱਚਓ ਅਜੇਬ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਮੁਲਜ਼ਮ ਸੰਚਿਤ ਤੇ ਕਰਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕਰਨ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ ਗਿਆ...
Advertisement
ਅੰਬਾਲਾ: ਅੰਬਾਲਾ ਛਾਉਣੀ ਥਾਣੇ ’ਚ ਦਰਜ ਰੇਲ ਗੱਡੀ ਅੱਗੇ ਧੱਕਾ ਦੇ ਕੇ ਕੀਤੇ ਕਤਲ ਦੇ ਮਾਮਲੇ ਐੱਸਐੱਚਓ ਅਜੇਬ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਮੁਲਜ਼ਮ ਸੰਚਿਤ ਤੇ ਕਰਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕਰਨ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ ਗਿਆ ਤੇ ਸੰਚਿਤ ਦਾ ਇੱਕ ਰੋਜ਼ਾ ਪੁਲੀਸ ਰਿਮਾਂਡ ਲਿਆ ਗਿਆ ਹੈ। ਇੱਕ ਨਾਬਾਲਗ ਨੂੰ ਵੀ ਸੁਰੱਖਿਆ ‘ਚ ਲੈ ਕੇ ਬਾਲ ਸੁਧਾਰ ਘਰ ਭੇਜਿਆ ਗਿਆ ਹੈ। ਇਹ ਕੇਸ ਘਨਸ਼ਿਆਮ ਦੀ ਸ਼ਿਕਾਇਤ ’ਤੇ 8 ਫਰਵਰੀ ਦਰਜ ਕੀਤਾ ਸੀ। -ਪੱਤਰ ਪ੍ਰੇਰਕ
Advertisement
Advertisement