15 ਕਰੋੜ ਦੀ ਧੋਖਾਧੜੀ ਕਰਨ ਵਾਲੇ ਦੋ ਕਾਬੂ
ਫਰੀਦਾਬਾਦ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਬੱਲਭਗੜ੍ਹ ਨੇ ਧੋਖਾਧੜੀ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨਵੀਂ ਦਿੱਲੀ ਦੇ ਰਹਿਣ ਵਾਲੇ ਰਵੀ ਗੁਪਤਾ (73) ਅਤੇ ਸਲਿਲ ਗੁਪਤਾ (40) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਇੱਕ ਕੰਪਨੀ ਦੇ ਨੁਮਾਇੰਦੇ ਨੇ...
Advertisement
ਫਰੀਦਾਬਾਦ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਬੱਲਭਗੜ੍ਹ ਨੇ ਧੋਖਾਧੜੀ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨਵੀਂ ਦਿੱਲੀ ਦੇ ਰਹਿਣ ਵਾਲੇ ਰਵੀ ਗੁਪਤਾ (73) ਅਤੇ ਸਲਿਲ ਗੁਪਤਾ (40) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਇੱਕ ਕੰਪਨੀ ਦੇ ਨੁਮਾਇੰਦੇ ਨੇ ਸੈਕਟਰ 8 ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਵਦੇਸ਼ ਗ੍ਰੀਨ ਇਨਫਰਾ ਲਿਮਟਿਡ ਦੇ ਮਾਲਕ ਰਵੀ ਗੁਪਤਾ ਤੇ ਸਲਿਲ ਗੁਪਤਾ ਨੇ ਐੱਚ ਆਰ ਕੋਇਲ ਸਟੀਲ ਸ਼ੀਟਾਂ ਵੇਚਣ ਨਾਲ ਸ਼ਿਕਾਇਤਕਰਤਾ ਦੀ ਕੰਪਨੀ ਨੂੰ ਮੁਨਾਫ਼ੇ ਦਾ ਲਾਲਚ ਦਿੱਤਾ ਸੀ। ਸ਼ਿਕਾਇਤਕਰਤਾ ਨੇ ਐਡਵਾਂਸ ਬੁਕਿੰਗ ਲਈ ਤਿੰਨ ਵੱਖ-ਵੱਖ ਚੈਂਕਾਂ ਰਾਹੀਂ ਮੁਲਜ਼ਮਾਂ ਦੀ ਕੰਪਨੀ ਦੇ ਖਾਤੇ ਵਿੱਚ ਕੁੱਲ 15.75 ਕਰੋੜ ਟ੍ਰਾਂਸਫਰ ਕੀਤੇ ਸਨ ਪਰ ਸਟੀਲ ਸ਼ੀਟਾਂ ਦੀ ਸਪਲਾਈ ਨਹੀਂ ਕੀਤੀ ਗਈ। ਪੁਲੀਸ ਮੁਤਾਬਕ ਮੁਲਜ਼ਮ ਆਪਣੀ ਕੰਪਨੀ ਨੂੰ ਘਾਟੇ ’ਚੋਂ ਕੱਢਣ ਲਈ ਅਜਿਹਾ ਕਰ ਰਹੇ ਸਨ।
Advertisement
Advertisement
