ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਰਪੰਚ ਦੀ ਹੱਤਿਆ ਕਰਨ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ

ਪੱਤਰ ਪ੍ਰੇਰਕ ਜੀਂਦ, 7 ਜੁਲਾਈ ਪੁਲੀਸ ਨੇ ਸਰਪੰਚੀ ਦੀ ਚੋਣ ਹਾਰਨ ਦੀ ਰੰਜਿਸ਼ ’ਚ ਜੇਤੂ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਐੱਸਪੀ ਸੁਮਿਤ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਮ੍ਰਿਤਕ ਮਨੀਸ਼ ਦੇ...
Advertisement

ਪੱਤਰ ਪ੍ਰੇਰਕ

ਜੀਂਦ, 7 ਜੁਲਾਈ

Advertisement

ਪੁਲੀਸ ਨੇ ਸਰਪੰਚੀ ਦੀ ਚੋਣ ਹਾਰਨ ਦੀ ਰੰਜਿਸ਼ ’ਚ ਜੇਤੂ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਐੱਸਪੀ ਸੁਮਿਤ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਮ੍ਰਿਤਕ ਮਨੀਸ਼ ਦੇ ਭਰਾ ਸੰਦੀਪ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਛੋਟਾ ਭਰਾ ਮਨੀਸ਼ ਸੰਨ 2022 ਵਿੱਚ ਪਿੰਡ ਦਾ ਸਰਪੰਚ ਚੁਣਿਆ ਗਿਆ ਸੀ। ਇਸ ਦੌਰਾਨ ਵਿਨੈ ਦਾ ਚਾਚਾ ਜਗੀਰ ਚੋਣ ਹਾਰ ਗਿਆ ਸੀ। ਬੀਤੇ ਦਿਨ ਜਦੋਂ ਮਨੀਸ਼ ਘਰ ਦੇ ਬਾਹਰ ਬੈਠਾ ਸੀ ਤਾਂ ਵਿਨੈ, ਬੁਲਕੇਸ਼ ਅਤੇ ਨਵਦੀਪ ਮਨੀਸ਼ ਦੇ ਗੋਲੀਆਂ ਮਾਰ ਕੇ ਫਰਾਰ ਹੋ ਗਏ। ਇਸ ਬਾਰੇ ਸੂਚਨਾ ਮਿਲਦੇ ਹੀ ਸੀਆਈਏ ਟੀਮ ਨੇ 24 ਘੰਟਿਆਂ ਵਿੱਚ ਦੋ ਮੁਲਜ਼ਮਾਂ ਨੂੰ ਖਟਕੜ ਟੌਲ ਪਲਾਜ਼ੇ ਕੋਲੋਂ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਇਸ ਦੌਰਾਨ ਮੁਲਜ਼ਮਾਂ ਨੇ ਪੁਲੀਸ ’ਤੇ ਹਮਲਾ ਕੀਤਾ ਪਰ ਪੁਲੀਸ ਨੇ ਜਵਾਬੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਕਾਬੂ ਕਰ ਲਿਆ।

Advertisement
Tags :
ਸਰਪੰਚਹੱਤਿਆਗ੍ਰਿਫ਼ਤਾਰਮੁਲਜ਼ਮਵਾਲੇ