ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਜਫ਼ਗੜ੍ਹ ਦੋਹਰਾ ਕਤਲ ਕੇਸ: ਗੁਰੂਗ੍ਰਾਮ ਵਿਚ ਵੱਡੇ ਤੜਕੇ ਪੁਲੀਸ ਮੁਕਾਬਲੇ ’ਚ ਦੋ ਮੁਲਜ਼ਮ ਗ੍ਰਿਫ਼ਤਾਰ

ਨੀਰਜ ਤਹਿਲਾਨ ਦੇ ਕਤਲ ਕੇਸ ’ਚ ਲੋੜੀਂਦੇ ਸਨ ਦੋਵੇ ਮੁਲਜ਼ਮ, ਮੁਲਜ਼ਮਾਂ ਕੋਲੋਂ ਦੋ ਲੋਡਿਡ ਪਿਸਤੌਲ, ਪੰਜ ਕਾਰਤੂਸ ਤੇ ਮੋਟਰਸਾਈਕਲ ਬਰਾਮਦ
Advertisement

ਦਿੱਲੀ ਪੁਲੀਸ ਨੇ ਸ਼ੁੱਕਰਵਾਰ ਸਵੇਰੇ ਗੁਰੂਗ੍ਰਾਮ ਵਿਚ ਇਕ ਮੁਕਾਬਲੇ ਦੌਰਾਨ ਨਜਫ਼ਗੜ੍ਹ ਦੋਹਰੇ ਕਤਲ ਕੇਸ ਵਿਚ ਲੋੜੀਂਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੋਹਿਤ ਜਾਖੜ (29) ਵਾਸੀ ਛਾਵਲਾ ਤੇ ਜਤਿਨ ਰਾਜਪੂਤ (21) ਵਾਸੀ ਦਵਾਰਕਾ ਮੋੜ ਵਜੋਂ ਹੋਈ ਹੈ। ਦਿੱਲੀ ਪੁਲੀਸ ਤੇ ਗੁਰੂਗ੍ਰਾਮ ਪੁਲੀਸ ਨੇ ਇਸ ਸਾਂਝੀ ਕਾਰਵਾਈ ਨੂੰ ਤੜਕੇ ਸਾਢੇ ਚਾਰ ਵਜੇ ਅੰਜਾਮ ਦਿੱਤਾ। ਕਾਬੂ ਕੀਤੇ ਮੁਲਜ਼ਮ ਦਿੱਲੀ ਦੇ ਨਜਫ਼ਗੜ੍ਹ ਵਿਚ 4 ਜੁਲਾਈ ਨੂੰ ਨੀਰਜ ਤਹਿਲਾਨ ਦੇ ਕਤਲ ਵਿਚ ਕਥਿਤ ਸ਼ਾਮਲ ਸਨ।

ਪੁਲੀਸ ਅਧਿਕਾਰੀ ਨੇ ਕਿਹਾ, ‘‘ਮੁਕਾਬਲੇ ਦੌਰਾਨ ਮੁਲਜ਼ਮਾਂ ਨੇ ਛੇ ਦੇ ਕਰੀਬ ਰੌਂਦ ਫਾਇਰ ਕੀਤੇ। ਇਨ੍ਹਾਂ ਵਿਚੋਂ ਇਕ ਗੋਲੀ ਹੈਂਡ ਕਾਂਸਟੇਬਲ ਨਰਪਤ ਦੀ ਬੁਲੇਟ ਪਰੂਫ ਜੈਕੇਟ ਵਿਚ ਲੱਗੀ ਜਦੋਂਕਿ ਦੂਜੀ ਜ਼ਖਮੀ ਸਬ ਇੰਸਪੈਕਟਰ ਵਿਕਾਸ ਦੀ ਖੱਬੀ ਬਾਂਹ ’ਚ ਲੱਗੀ। ਪੁਲੀਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਤੇ ਜਿਸ ਵਿਚ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ। ਉਨ੍ਹਾਂ ਦੀ ਲੱਤਾਂ ਵਿਚ ਗੋਲੀ ਵੱਜੀ।’’ ਮੁਲਜ਼ਮਾਂ ਨੂੰ ਇਲਾਜ ਲਈ ਗੁਰੂਗ੍ਰਾਮ ਦੇ ਸੈਕਟਰ 10 ਵਿਚਲੇ ਸਿਵਲ ਹਸਪਤਾਲ ਭਰਤੀ ਕੀਤਾ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚ ਦੋ ਲੋਡਿਡ ਪਿਸਤੌਲ, ਪੰਜ ਕਾਰਤੂਸ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ।

Advertisement

Advertisement
Tags :
Gurugram encounterNajafgarh Double murder caseਗੁਰੂਗ੍ਰਾਮ ਪੁਲੀਸਗੁਰੂਗ੍ਰਾਮ ਮੁਕਾਬਲਾਦਿੱਲੀ ਪੁਲੀਸਨਜਫ਼ਗੜ੍ਹ ਦੋਹਰਾ ਕਤਲ ਕੇਸ
Show comments