ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੁੱਟ ਦੇ ਮਾਮਲੇ ਵਿੱਚ ਦੋ ਮੁਲਜ਼ਮ ਗ੍ਰਿਫ਼ਤਾਰ; 18 ਲੱਖ ਰੁਪਏ ਨਗਦੀ ਬਰਾਮਦ

ਥਾਣਾ ਬਲਦੇਵ ਨਗਰ ਵਿੱਚ ਦਰਜ ਲੁੱਟ ਦੇ ਮਾਮਲੇ ਵਿੱਚ ਸੀਆਈਏ.-1 ਅੰਬਾਲਾ ਦੀ ਪੁਲੀਸ ਟੀਮ ਨੇ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਕਾਰਵਾਈ ਕਰਦਿਆਂ ਮੁਲਜ਼ਮ ਮੋਹਿਤ ਅਤੇ ਅਭਿਸ਼ੇਕ ਨੁੂੰ ਅੰਬਾਲਾ ਛਾਉਣੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੁੂੰ ਅਦਾਲਤ ਵਿੱਚ...
ਲੁੱਟ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਮੁਲਜਮਾਂ ਨੂੰ ਅਦਾਲਤ ’ਚ ਲਿਜਾਂਦੇ ਹੋਏ। ਫੋਟੋ:ਭੱਟੀ
Advertisement

ਥਾਣਾ ਬਲਦੇਵ ਨਗਰ ਵਿੱਚ ਦਰਜ ਲੁੱਟ ਦੇ ਮਾਮਲੇ ਵਿੱਚ ਸੀਆਈਏ.-1 ਅੰਬਾਲਾ ਦੀ ਪੁਲੀਸ ਟੀਮ ਨੇ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਕਾਰਵਾਈ ਕਰਦਿਆਂ ਮੁਲਜ਼ਮ ਮੋਹਿਤ ਅਤੇ ਅਭਿਸ਼ੇਕ ਨੁੂੰ ਅੰਬਾਲਾ ਛਾਉਣੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੁੂੰ ਅਦਾਲਤ ਵਿੱਚ ਪੇਸ਼ ਕਰ 2 ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਪੁਲੀਸ ਨੇ ਇਸ ਦੌਰਾਨ ਮੁਲਜ਼ਮਾਂ ਤੋਂ 18 ਲੱਖ ਰੁਪਏ ਨਗਦੀ ਅਤੇ ਇੱਕ ਐਕਟਿਵਾ ਵੀ ਬਰਾਮਦ ਕੀਤੀ ਗਈ ਹੈ।

ਇਸ ਮਾਮਲੇ ਸਬੰਧੀ ਸ਼ਿਕਾਇਤਕਰਤਾ ਪਟੇਲ ਵਿਜੇ ਕੁਮਾਰ ਨੇ 9 ਅਗਸਤ 2025 ਨੂੰ ਥਾਣਾ ਬਲਦੇਵ ਨਗਰ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ 8 ਅਗਸਤ 2025 ਨੂੰ ਸੈਕਟਰ-1 ਮਾਰਕੀਟ ਵਿੱਚ ‘ਹੰਗਰੀ ਹੱਬ ਪੀਜ਼ਾ’ ਅੰਬਾਲਾ ਸ਼ਹਿਰ ਦੇ ਨੇੜੇ ਐਕਟਿਵਾ ਸਵਾਰ ਅਣਪਛਾਤੇ ਵਿਅਕਤੀਆਂ ਨੇ ਉਸ ਤੋਂ ਲਗਭਗ 20 ਲੱਖ ਰੁਪਏ ਨਾਲ ਭਰਿਆ ਬੈਗ ਲੁੱਟ ਲਿਆ। ਇਸ ਸ਼ਿਕਾਇਤ ’ਤੇ ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਦੀ ਜ਼ਿੰਮੇਵਾਰੀ ਸੀ.ਆਈ.ਏ.-1 ਅੰਬਾਲਾ ਦੀ ਪੁਲੀਸ ਟੀਮ ਨੂੰ ਸੌਂਪੀ ਸੀ।

Advertisement

 

Advertisement