ਏਸੀ ਕੰਪ੍ਰੈਸਰ ਫਟਣ ਕਾਰਨ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ
ਪੁੱਤ ਨੇ ਬਾਲਕੋਨੀ ’ਚੋਂ ਛਾਲ ਮਾਰ ਕੇ ਜਾਨ ਬਚਾੲੀ
Advertisement
ਫਰੀਦਾਬਾਦ ਦੇ ਗ੍ਰੀਨ ਫੀਲਡ ਕਲੋਨੀ ਵਿੱਚ ਅੱਜ ਤੜਕੇ ਘਰ ਵਿੱਚ ਏਅਰ-ਕੰਡੀਸ਼ਨਰ ਕੰਪ੍ਰੈਸਰ ਫਟਣ ਕਾਰਨ ਇੱਕ ਪਰਿਵਾਰ ਦੇ ਤਿੰਨ ਜੀਆਂ ਅਤੇ ਉਨ੍ਹਾਂ ਦੇ ਪਾਲਤੂ ਕੁੱਤੇ ਦੀ ਮੌਤ ਹੋ ਗਈ।
ਇਹ ਧਮਾਕਾ ਸਵੇਰੇ 3 ਵਜੇ ਦੇ ਕਰੀਬ ਕਿਰਾਏ ਦੀ ਚਾਰ ਮੰਜ਼ਿਲਾ ਇਮਾਰਤ ਦੀ ਦੂਜੀ ਮੰਜ਼ਿਲ ’ਤੇ ਉਦੋਂ ਹੋਇਆ, ਜਦੋਂ ਪਰਿਵਾਰ ਸੁੱਤਾ ਪਿਆ ਸੀ। ਮੰਨਿਆ ਜਾ ਰਿਹਾ ਹੈ ਕਿ ਸ਼ਾਰਟਸਰਕਟ ਕਾਰਨ AC ਵਿੱਚ ਅੱਗ ਲੱਗ ਗਈ, ਜਿਸ ਕਾਰਨ ਕੰਪ੍ਰੈਸਰ ਫਟ ਗਿਆ।
Advertisement
ਮ੍ਰਿਤਕਾਂ ਦੀ ਪਛਾਣ ਸਚਿਨ ਕਪੂਰ (49), ਪਤਨੀ ਰਿੰਕੂ (48) ਅਤੇ ਉਨ੍ਹਾਂ ਦੀ ਧੀ ਸੁਜੈਨ (13) ਵਜੋਂ ਹੋਈ ਹੈ।
ਜੋੜੇ ਦਾ ਪੁੱਤਰ ਆਰੀਅਨ (24), ਬਾਲਕੋਨੀ ’ਚੋਂ ਛਾਲ ਮਾਰ ਕੇ ਬਚ ਗਿਆ ਪਰ ਉਸ ਦੀਆਂ ਲੱਤਾਂ ’ਚ ਫਰੈਕਚਰ ਹੋ ਗਿਆ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਪੁਲੀਸ ਮੁਤਾਬਕ ਪਰਿਵਾਰ ਨੇ ਛੱਤ ਵੱਲ ਭੱਜਣ ਦੀ ਕੋਸ਼ਿਸ਼ ਕੀਤੀ ਪਰ ਦਰਵਾਜ਼ਾ ਬੰਦ ਸੀ, ਜਿਸ ਕਾਰਨ ਉਨ੍ਹਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਫਾਇਰ ਬ੍ਰਿਗੇਡ ਅਤੇ ਪੁਲੀਸ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾਇਆ। ਹਸਪਤਾਲ ਵਿੱਚ ਤਿੰਨੋਂ ਪੀੜਤਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
Advertisement