ਯੂਨੀਵਰਸਿਟੀ ’ਚ ਤਿੰਨ ਰੋਜ਼ਾ ਪੁਸਤਕ ਮੇਲਾ
ਸ੍ਰੀ ਕ੍ਰਿਸ਼ਨਾ ਆਯੂਸ਼ ਯੂਨੀਵਰਸਿਟੀ ਵਿਚ ਤਿੰਨ ਰੋਜ਼ਾ ਪੁਸਤਕ ਪ੍ਰਦਰਸ਼ਨੀ ਕਰਵਾਈ ਜਾ ਰਹੀ ਹੈ। ਇਸ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੈਦਿਆ ਕਰਤਾਰ ਸਿੰਘ ਧੀਮਾਨ ਨੇ ਕੀਤਾ। ਇਸ ਮੌਕੇ ‘ਇੰਸਟੀਚਿਊਟ ਆਫ਼ ਆਯੁਰਵੇਦ ਸਟੱਡੀਜ਼ ਐਂਡ ਰਿਸਰਚ’ ਦੇ ਪ੍ਰਿੰਸੀਪਲ ਸੋਮ ਆਸ਼ੀਸ਼ ਮਹਿਤਾ ਵੀ...
Advertisement
ਸ੍ਰੀ ਕ੍ਰਿਸ਼ਨਾ ਆਯੂਸ਼ ਯੂਨੀਵਰਸਿਟੀ ਵਿਚ ਤਿੰਨ ਰੋਜ਼ਾ ਪੁਸਤਕ ਪ੍ਰਦਰਸ਼ਨੀ ਕਰਵਾਈ ਜਾ ਰਹੀ ਹੈ। ਇਸ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੈਦਿਆ ਕਰਤਾਰ ਸਿੰਘ ਧੀਮਾਨ ਨੇ ਕੀਤਾ। ਇਸ ਮੌਕੇ ‘ਇੰਸਟੀਚਿਊਟ ਆਫ਼ ਆਯੁਰਵੇਦ ਸਟੱਡੀਜ਼ ਐਂਡ ਰਿਸਰਚ’ ਦੇ ਪ੍ਰਿੰਸੀਪਲ ਸੋਮ ਆਸ਼ੀਸ਼ ਮਹਿਤਾ ਵੀ ਮੌਜੂਦ ਰਹੇ। ਵਾਈਸ ਚਾਂਸਲਰ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਹਨ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿਤਾਬਾਂ ਸਿਰਫ਼ ਗਿਆਨ ਦਾ ਸਰੋਤ ਹੀ ਨਹੀਂ, ਸਗੋਂ ਜ਼ਿੰਦਗੀ ਦੀਆਂ ਸੱਚੀਆਂ ਦੋਸਤ ਅਤੇ ਮਾਰਗਦਰਸ਼ਕ ਹਨ। ਇਹ ਪ੍ਰਦਰਸ਼ਨੀ ‘ਜੇਪੀ ਬ੍ਰਦਰਜ਼ ਮੈਡੀਕਲ ਪਬਲਿਸ਼ਰਜ਼’ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਇਸ ਮੌਕੇ ਸਾਬਕਾ ਰਜਿਸਟਰਾਰ ਪ੍ਰੋ. ਕ੍ਰਿਸ਼ਨਾ ਕੁਮਾਰ, ਪ੍ਰੋ. ਰਵੀ ਰਾਜ, ਪ੍ਰੋ. ਰਾਜਾ ਸਿੰਗਲਾ, ਪ੍ਰੋ. ਰਵਿੰਦਰ ਅਰੋੜਾ, ਸਣੇ ਕਈ ਹੋਰ ਮੌਜੂਦ ਸਨ।
Advertisement
Advertisement