ਚੂਰਾ ਪੋਸਤ ਸਣੇ ਤਿੰਨ ਕਾਬੂ
ਪੱਤਰ ਪ੍ਰੇਰਕ ਸ਼ਾਹਬਾਦ ਮਾਰਕੰਡਾ, 13 ਫਰਵਰੀ ਜ਼ਿਲ੍ਹਾ ਪੁਲੀਸ ਨੇ ਨਸ਼ੀਲਾ ਪਦਾਰਥ ਰੱਖਣ ਦੇ ਦੋਸ਼ ਹੇਠ ਅੰਗਰੇਜ ਸਿੰਘ ,ਮਹਾਂਬੀਰ, ਵਾਸੀ ਸਿਆਲਕੋਟ ਫਾਰਮ ਪਿਹੋਵਾ ਤੇ ਬਲਦੇਵ ਸਿੰਘ ਵਾਸੀ ਮੁਰਤਜਾਪੁਰ ਜ਼ਿਲ੍ਹਾ ਕੁਰੂਕਸ਼ੇਤਰ ਨੂੰ ਕਾਬੂ ਕਰ ਲਿਆ। ਉਨ੍ਹਾਂ ਦੇ ਕਬਜ਼ੇ ਵਿੱਚ 20 ਕਿੱਲੋ 110...
Advertisement
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 13 ਫਰਵਰੀ
Advertisement
ਜ਼ਿਲ੍ਹਾ ਪੁਲੀਸ ਨੇ ਨਸ਼ੀਲਾ ਪਦਾਰਥ ਰੱਖਣ ਦੇ ਦੋਸ਼ ਹੇਠ ਅੰਗਰੇਜ ਸਿੰਘ ,ਮਹਾਂਬੀਰ, ਵਾਸੀ ਸਿਆਲਕੋਟ ਫਾਰਮ ਪਿਹੋਵਾ ਤੇ ਬਲਦੇਵ ਸਿੰਘ ਵਾਸੀ ਮੁਰਤਜਾਪੁਰ ਜ਼ਿਲ੍ਹਾ ਕੁਰੂਕਸ਼ੇਤਰ ਨੂੰ ਕਾਬੂ ਕਰ ਲਿਆ। ਉਨ੍ਹਾਂ ਦੇ ਕਬਜ਼ੇ ਵਿੱਚ 20 ਕਿੱਲੋ 110 ਗਰਾਮ ਚੂਰਾ ਪੋਸਤ ਬਰਾਮਦ ਹੋਇਆ। ਅਪਰਾਧ ਸ਼ਾਖਾ ਦੋ ਦੇ ਸਹਾਇਕ ਏਐੱਸਆਈ ਨਰਿੰਦਰ ਕੁਮਾਰ ਦੀ ਪੁਲੀਸ ਟੀਮ ਨੇ ਸੂਚਨਾ ਮਿਲਣ ’ਤੇ ਲਾਡਵਾ ਰੋਡ ’ਤੇ ਕੜਾਮੀ ਮੋੜ ’ਤੇ ਨਾਕਾ ਲਾਇਆ। ਇਸ ਦੌਰਾਨ ਟੱਰਕ ਨੰਬਰ ਐੱਚਆਰ 55 ਐੱਨ 0768 ਆਇਆ। ਜਿਸ ਦੀ ਤਲਾਸ਼ੀ ਲੈਣ ’ਤੇ 20 ਕਿੱਲੋ 110 ਗਰਾਮ ਚੂਰਾ ਪੋਸਤ ਬਰਾਮਦ ਹੋਇਆ। ਇਸ ਮੌਕੇ ਪਰਮਜੀਤ ਸਿੰਘ ਨਾਇਬ ਤਹਿਸੀਲਦਾਰ ਥਾਨੇਸਰ ਨੂੰ ਸੱਦਿਆ ਗਿਆ। ਮੁਲਜ਼ਮਾਂ ਦੀ ਪਛਾਣ ਅੰਗਰੇਜ਼ ਸਿੰਘ ਤੇ ਮਹਾਂਬੀਰ ਸਿੰਘ ਵਾਸੀ ਸਿਆਲਕੋਟ ਫਾਰਮ ਪਿਹੋਵਾ ਤੇ ਬਲਦੇਵ ਵਾਸੀ ਮੁਰਤਜਾਪੁਰ ਵਜੋਂ ਹੋਈ। ਜੋ ਯੂਪੀ, ਬਿਹਾਰ ਤੇ ਝਾਰਖੰਡ ਜਾਂਦੇ ਸਨ ਤੇ ਵਾਪਸੀ ਸਮੇਂ ਚੂਰਾ ਪੋਸਤ ਲਿਆ ਕੇ ਵੇਚਦੇ ਹਨ। ਥਾਣਾ ਥਾਨੇਸਰ ਵਿੱਚ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ।
Advertisement