ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨੌਜਵਾਨ ਦੀ ਹੱਤਿਆ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ

ਇੱਥੋਂ ਦੇ ਗਾਂਧੀ ਵਿਹਾਰ ਖੇਤਰ ਵਿੱਚ ਨੌਜਵਾਨ ਦੀ ਸੜੀ ਹੋਈ ਲਾਸ਼ ਮਿਲਣ ਦੇ ਮਾਮਲੇ ਵਿੱਚ ਦਿੱਲੀ ਪੁਲੀਸ ਨੇ ਉਸ ਦੀ ਲਿਵ-ਇਨ ਸਾਥੀ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਫੋਰੈਂਸਿਕ ਸਾਇੰਸ ਵਿੱਚ ਬੀ ਐੱਸ ਸੀ ਕਰ ਰਹੀ 21...
Advertisement

ਇੱਥੋਂ ਦੇ ਗਾਂਧੀ ਵਿਹਾਰ ਖੇਤਰ ਵਿੱਚ ਨੌਜਵਾਨ ਦੀ ਸੜੀ ਹੋਈ ਲਾਸ਼ ਮਿਲਣ ਦੇ ਮਾਮਲੇ ਵਿੱਚ ਦਿੱਲੀ ਪੁਲੀਸ ਨੇ ਉਸ ਦੀ ਲਿਵ-ਇਨ ਸਾਥੀ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਫੋਰੈਂਸਿਕ ਸਾਇੰਸ ਵਿੱਚ ਬੀ ਐੱਸ ਸੀ ਕਰ ਰਹੀ 21 ਸਾਲਾ ਲੜਕੀ ਉਸ ਦੇ ਸਾਬਕਾ ਪ੍ਰੇਮੀ ਅਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਸਾਰੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਰਹਿਣ ਵਾਲੇ ਹਨ।

ਪੁਲੀਸ ਅਨੁਸਾਰ ਲੜਕੀ ਨੇ ਆਪਣੇ ਦੋ ਸਾਥੀਆਂ ਨਾਲ ਮਿਲਕੇ ਨੌਜਵਾਨ ਦਾ ਕਤਲ ਕਰ ਦਿੱਤਾ ਤੇ ਬਾਅਦ ਵਿੱਚ ਉਸ ਦੀ ਲਾਸ਼ ਨੂੰ ਅੱਗ ਲਗਾ ਦਿੱਤੀ। ਮ੍ਰਿਤਕ ਦੀ ਪਛਾਣ ਰਾਮਕੇਸ਼ ਮੀਨਾ ਵਜੋਂ ਹੋਈ ਹੈ, ਜੋ ਗਾਂਧੀ ਵਿਹਾਰ ਵਿੱਚ ਰਹਿੰਦਾ ਸੀ।

Advertisement

ਪੁਲੀਸ ਨੇ ਦੱਸਿਆ ਕਿ 6 ਅਕਤੂਬਰ ਨੂੰ ਏ ਸੀ ਧਮਾਕੇ ਕਾਰਨ ਇੱਕ ਫਲੈਟ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਬੁਝਾ ਦਿੱਤੀ ਅਤੇ ਕਮਰੇ ਵਿੱਚੋਂ ਬੁਰੀ ਤਰ੍ਹਾਂ ਸੜੀ ਹੋਈ ਲਾਸ਼ ਬਰਾਮਦ ਕੀਤੀ। ਇਸ ਮਗਰੋਂ ਜਾਂਚ ਸ਼ੁਰੂ ਕੀਤੀ ਗਈ। ਡੀ ਸੀ ਪੀ ਨੌਰਥ ਰਾਜਾ ਬੰਠੀਆ ਨੇ ਦੱਸਿਆ ਕਿ ਸੀ ਸੀ ਟੀ ਵੀ ਫੁਟੇਜ ਵਿੱਚ ਅੰਮ੍ਰਿਤਾ, ਸੁਮਿਤ ਅਤੇ ਸੰਦੀਪ ਨੂੰ ਮ੍ਰਿਤਕ ਦੇ ਫਲੈਟ ਵਿੱਚ ਦਾਖ਼ਲ ਹੁੰਦੇ ਅਤੇ ਬਾਹਰ ਜਾਂਦੇ ਦੇਖਿਆ ਗਿਆ। ਉਨ੍ਹਾਂ ਦੇ ਜਾਣ ਤੋਂ ਕੁਝ ਪਲਾਂ ਬਾਅਦ ਧਮਾਕਾ ਹੋਇਆ। ਜਾਂਚ ਦੌਰਾਨ ਔਰਤ ਦੇ ਕਾਲ ਡਿਟੇਲ ਰਿਕਾਰਡਾਂ ਤੋਂ ਪਤਾ ਲੱਗਾ ਕਿ ਉਹ ਅਪਰਾਧ ਵਾਲੀ ਥਾਂ ਦੇ ਨੇੜੇ ਮੌਜੂਦ ਸੀ। ਮੁਰਾਦਾਬਾਦ ਵਿੱਚ ਕਈ ਛਾਪੇ ਮਾਰੇ ਗਏ ਸਨ ਅਤੇ ਉਸ ਨੂੰ 18 ਅਕਤੂਬਰ ਨੂੰ ਗ੍ਰਿਫਤਾਰ ਕਰ ਲਿਆ। ਉਸ ਨੇ ਆਪਣਾ ਅਪਰਾਧ ਕਬੂਲ ਕੀਤਾ ਅਤੇ ਆਪਣੇ ਦੋ ਸਾਥੀਆਂ ਦੇ ਨਾਮ ਦੱਸੇ। ਇਸ ਤੋਂ ਬਾਅਦ ਉਸ ਦੇ ਦੋ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਪੁਲੀਸ ਅਨੁਸਾਰ ਲੜਕੀ ਨੇ ਦੱਸਿਆ ਕਿ ਮੀਨਾ ਨੇ ਉਸ ਦੇ ਅਸ਼ਲੀਲ ਵੀਡੀਓ ਰਿਕਾਰਡ ਕੀਤੇ ਸਨ ਅਤੇ ਉਨ੍ਹਾਂ ਨੂੰ ਕੱਟਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਇਹ ਗੱਲ ਆਪਣੇ ਸਾਬਕਾ ਪ੍ਰੇਮੀ ਨੂੰ ਦੱਸੀ, ਜੋ ਗੁੱਸੇ ਵਿੱਚ ਆ ਗਿਆ ਅਤੇ ਮੀਨਾ ਨੂੰ ਮਾਰਨ ਦਾ ਫੈਸਲਾ ਕੀਤਾ। ਤਿੰਨਾਂ ਨੇ ਮੀਨਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਫਿਰ ਉਸ ’ਤੇ ਤੇਲ, ਘਿਓ ਅਤੇ ਸ਼ਰਾਬ ਛਿੜਕ ਦਿੱਤੀ। ਔਰਤ ਦੇ ਸਾਬਕਾ ਪ੍ਰੇਮੀ ਨੇ ਗੈਸ ਸਿਲੰਡਰ ਦਾ ਵਾਲ ਖੋਲ੍ਹਿਆ ਅਤੇ ਇਸ ਨੂੰ ਘਰ ਵਿੱਚ ਲਗਾ ਦਿੱਤਾ, ਜਿਸ ਨਾਲ ਧਮਾਕਾ ਹੋ ਗਿਆ। ਫਿਰ ਉਹ ਨੌਜਵਾਨ ਦੀ ਹਾਰਡ ਡਿਸਕ, ਲੈਪਟਾਪ ਅਤੇ ਹੋਰ ਸਮਾਨ ਲੈ ਕੇ ਭੱਜ ਗਏ। ਪੁਲੀਸ ਨੇ ਮੁਲਜ਼ਮਾਂ ਕੋਲੋਂ ਹਾਰਡ ਡਿਸਕ, ਟਰਾਲੀ ਬੈਗ, ਮ੍ਰਿਤਕ ਦੀ ਕਮੀਜ਼ ਤੇ ਦੋ ਮੋਬਾਈਲ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Advertisement
Show comments