ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਤਲ ਕੇਸ ’ਚ ਤਿੰਨ ਕਾਬੂ

ਪਿਹੋਵਾ (ਪੱਤਰ ਪ੍ਰੇਰਕ): ਸੀਆਈਏ-1 ਦੀ ਟੀਮ ਨੇ ਫਿਰੌਤੀ ਦੀ ਰਕਮ ਨਾ ਦੇਣ ’ਤੇ ਵਪਾਰੀ ਦੇ ਘਰ ਵਿੱਚ ਦਾਖਲ ਹੋ ਕੇ ਉਸ ਦੇ ਭਰਾ ਦਾ ਕਤਲ ਕਰਨ ਦੇ ਦੋਸ਼ ਵਿੱਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਾਜਦੀਪ ਉਰਫ਼...
Advertisement

ਪਿਹੋਵਾ (ਪੱਤਰ ਪ੍ਰੇਰਕ): ਸੀਆਈਏ-1 ਦੀ ਟੀਮ ਨੇ ਫਿਰੌਤੀ ਦੀ ਰਕਮ ਨਾ ਦੇਣ ’ਤੇ ਵਪਾਰੀ ਦੇ ਘਰ ਵਿੱਚ ਦਾਖਲ ਹੋ ਕੇ ਉਸ ਦੇ ਭਰਾ ਦਾ ਕਤਲ ਕਰਨ ਦੇ ਦੋਸ਼ ਵਿੱਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਾਜਦੀਪ ਉਰਫ਼ ਰਾਜੂ ਵਾਸੀ ਜਾਜਨਪੁਰ ਜ਼ਿਲ੍ਹਾ ਕੈਥਲ, ਦੀਪਕ ਉਰਫ਼ ਸਹਿਵਾਗ ਵਾਸੀ ਢੰਡ ਜ਼ਿਲ੍ਹਾ ਕੈਥਲ ਅਤੇ ਅਮਨ ਵਾਸੀ ਰੂਪਨਗਰ ਸ਼ਾਹਬਾਦ ਜ਼ਿਲ੍ਹਾ ਕੁਰੂਕਸ਼ੇਤਰ ਵਜੋਂ ਹੋਈ ਹੈ। ਥਾਣਾ ਸਿਟੀ ਦੇ ਇੰਚਾਰਜ ਜੀਤ ਸਿੰਘ ਨੇ ਦੱਸਿਆ ਕਿ 27 ਅਪਰੈਲ ਨੂੰ ਦੀਵਾਨ ਕਲੋਨੀ ਦੇ ਰਹਿਣ ਵਾਲੇ ਸੁਮਿਤ ਬਾਂਸਲ ਨੇ ਸ਼ਿਕਾਇਤ ਕੀਤੀ ਸੀ ਕਿ ਕਰੀਬ 10 ਦਿਨ ਪਹਿਲਾਂ ਉਸ ਦੇ ਮੋਬਾਈਲ ’ਤੇ ਹੰਸ ਬਹਿਲ ਨਾਂ ਦੇ ਵਿਅਕਤੀ ਨੇ ਫੋਨ ਕਰ ਕੇ ਕਿਹਾ ਸੀ ਕਿ ਦਿਲਬਾਗ ਹੇਲਵਾ ਪੈਸੇ ਮੰਗ ਰਿਹਾ ਹੈ। 26 ਅਪਰੈਲ ਰਾਤ ਸਮੇਂ ਉਸ ਦੇ ਭਰਾ ਨੇ ਫੋਨ ’ਤੇ ਦੱਸਿਆ ਕਿ ਦਿਲਬਾਗ ਤੇ 8-10 ਹੋਰ ਬਦਮਾਸ਼ਾਂ ਨੇ ਘਰ ਵਿੱਚ ਦਾਖਲ ਹੋ ਕੇ ਉਸ ਦੇ ਪਿਤਾ, ਭਰਾ ਅਮਿਤ ਤੇ ਛੋਟੇ ਭਰਾ ਸ਼ੁਭਮ ਬਾਂਸਲ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। 2 ਮਈ ਦੀ ਰਾਤ ਨੂੰ ਅਮਿਤ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।

Advertisement
Advertisement