ਸਰਕਾਰੀ ਨੌਕਰੀ ਦਾ ਫਰਜ਼ੀ ਨਿਯੁਕਤੀ ਪੱਤਰ ਦੇ ਕੇ ਧੋਖਾਧੜੀ ਕਰਨ ਦੇ ਦੋਸ਼ ਹੇਠ ਤਿੰਨ ਕਾਬੂ
ਅੰਬਾਲਾ ਛਾਉਣੀ ਪੁਲੀਸ ਨੇ ਐੱਚਕੇਆਰਐੱਨ ਵਿੱਚ ਨੌਕਰੀ ਦੇ ਨਾਂ ’ਤੇ ਫ਼ਰਜ਼ੀ ਪੱਤਰ ਜਾਰੀ ਕਰਕੇ ਦੋ ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ 14 ਅਕਤੂਬਰ ਨੂੰ ਕਾਰਵਾਈ ਕਰਦਿਆਂ ਮੁਲਜ਼ਮ ਸੋਹਨ ਲਾਲ ਰਾਮਪੁਰ, ਅਮਿਤ ਕੁਮਾਰ...
Advertisement
ਅੰਬਾਲਾ ਛਾਉਣੀ ਪੁਲੀਸ ਨੇ ਐੱਚਕੇਆਰਐੱਨ ਵਿੱਚ ਨੌਕਰੀ ਦੇ ਨਾਂ ’ਤੇ ਫ਼ਰਜ਼ੀ ਪੱਤਰ ਜਾਰੀ ਕਰਕੇ ਦੋ ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ 14 ਅਕਤੂਬਰ ਨੂੰ ਕਾਰਵਾਈ ਕਰਦਿਆਂ ਮੁਲਜ਼ਮ ਸੋਹਨ ਲਾਲ ਰਾਮਪੁਰ, ਅਮਿਤ ਕੁਮਾਰ ਹਾਊਸਿੰਗ ਬੋਰਡ ਅਤੇ ਮਧੁਰ ਪ੍ਰਗਤੀ ਵਿਹਾਰ, ਅੰਬਾਲਾ ਛਾਉਣੀ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਨੂੰ ਅਦਾਲਤੀ ਹਿਰਾਸਤ ਵਿੱਚ ਭੇਜ ਦਿੱਤਾ। ਸ਼ਿਕਾਇਤਕਰਤਾ ਗੁਰਮੀਤ ਸਿੰਘ ਵਾਸੀ ਪੰਜੋਖਰਾ ਸਾਹਿਬ ਨੇ 11 ਅਗਸਤ ਨੂੰ ਦੱਸਿਆ ਸੀ ਕਿ 16 ਅਪਰੈਲ ਤੋਂ 17 ਜੁਲਾਈ ਦਰਮਿਆਨ ਮੁਲਜ਼ਮਾਂ ਨੇ ਅਜੈ ਕੁਮਾਰ ਨਾਲ ਮਿਲ ਕੇ ਉਸ ਤੋਂ ਸਰਕਾਰੀ ਨੌਕਰੀ ਲਗਾਉਣ ਦਾ ਝਾਂਸਾ ਦੇ ਕੇ ਦੋ ਲੱਖ ਰੁਪਏ ਲਏ ਤੇ ਫਰਜ਼ੀ ਪੱਤਰ ਦੇ ਦਿੱਤਾ। ਪੁਲੀਸ ਨੇ ਮਾਮਲਾ ਦਰਜ ਕਰਕੇ ਧੋਖੇਬਾਜ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ
Advertisement
Advertisement