ਰਾਤਾਂ ਹੋਈਆਂ ਠੰਢੀਆਂ
ਨਵੀਂ ਦਿੱਲੀ ਅਤੇ ਐੱਨ ਸੀ ਆਰ ਵਿੱਚ ਲਗਾਤਾਰ ਬਦਲਦੇ ਮੌਸਮ ਕਰ ਕੇ ਹੁਣ ਸਵੇਰ ਅਤੇ ਰਾਤ ਨੂੰ ਠੰਢ ਮਹਿਸੂਸ ਹੋ ਰਹੀ ਹੈ। ਹੁਣ ਦਿੱਲੀ ਦੇ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਕਮੀ ਦਰਜ ਕੀਤੀ ਜਾ ਰਹੀ ਹੈ।...
Advertisement
ਨਵੀਂ ਦਿੱਲੀ ਅਤੇ ਐੱਨ ਸੀ ਆਰ ਵਿੱਚ ਲਗਾਤਾਰ ਬਦਲਦੇ ਮੌਸਮ ਕਰ ਕੇ ਹੁਣ ਸਵੇਰ ਅਤੇ ਰਾਤ ਨੂੰ ਠੰਢ ਮਹਿਸੂਸ ਹੋ ਰਹੀ ਹੈ। ਹੁਣ ਦਿੱਲੀ ਦੇ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਕਮੀ ਦਰਜ ਕੀਤੀ ਜਾ ਰਹੀ ਹੈ। ਸੋਮਵਾਰ ਨੂੰ ਦਿੱਲੀ ਵਿੱਚ ਸੀਜ਼ਨ ਦੀ ਸਭ ਤੋਂ ਠੰਢੀ ਸਵੇਰ ਦੇਖਣ ਨੂੰ ਮਿਲੀ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਦਿਨ ਦੇ ਤਾਪਮਾਨ ਵਿੱਚ ਹੋਰ ਵੀ ਗਿਰਾਵਟ ਆਵੇਗੀ। ਸੋਮਵਾਰ ਸਵੇਰ ਤੋਂ ਹੀ ਦਿੱਲੀ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਠੰਢ ਨੇ ਆਪਣਾ ਅਸਰ ਦਿਖਾਇਆ। ਇਸ ਕਾਰਨ ਅੱਜ ਘੱਟ ਤੋਂ ਘੱਟ ਤਾਪਮਾਨ 8.7 ਡਿਗਰੀ ਸੈਲਸੀਅਸ ਰਿਹਾ ਜੋ ਇਸ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ ਹੈ। ਅੱਜ ਵੱਧ ਤੋਂ ਵੱਧ ਤਾਪਮਾਨ 27 ਤੋਂ 28 ਡਿਗਰੀ ਸੈਲਸੀਅਸ ਦੇ ਕਰੀਬ ਸੀ। ਮੌਸਮ ਵਿਭਾਗ ਨੇ ਅਗਲੇ ਹਫ਼ਤੇ ਠੰਢ ਵਧਣ ਦੀ ਭਵਿੱਖਬਾਣੀ ਕੀਤੀ ਹੈ। ਨਤੀਜੇ ਵਜੋਂ ਘੱਟ ਤੋਂ ਘੱਟ ਤਾਪਮਾਨ ’ਚ ਜ਼ਿਆਦਾ ਗਿਰਾਵਟ ਆਵੇਗੀ।
Advertisement
Advertisement
